ludhiana traffic police smrala: ਸਮਰਾਲਾ ਚੌਂਕ ਵਿਖੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਵਿਰੁੱਧ ਸ਼ਿਕੰਜਾ ਕਸਦਿਆਂ ਟਰੈਫਿਕ ਪੁਲਿਸ ਨੇ ਚਲਾਨ ਕੱਟੇ।ਜ਼ੋਨ-2 ਦੇ ਇੰਚਾਰਜ ਏ.ਸੀ.ਪੀ. ਵਰੁਨਜੀਤ ਸਿੰਘ ਨੇ ਕਿਹਾ ਕਿ ਚੌਕ ਵਿਖੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦਿਆਂ ਜਿੱਥੇ ਵਾਹਨ ਚਾਲਕਾਂ ਨੂੰ ਨਿਯਮਾਂ ਦੀਆਂ ਕਰਨ ਵਾਲੇ ਵਾਹਨ ਚਾਲਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦਿਆਂ ਹੋਏ ਚਲਾਣ ਕੱਟੇ ਗਏ।ਜਾਣ ਨੂੰ ਲੈ ਕੇ ਵਾਹਨ ਚਾਲਕਾਂ ‘ਤੇ ਪੁਲਿਸ ਮੁਲਾਜ਼ਮਾਂ ‘ਚ ਤੂੰ-ਤੂੰ ਮੈਂ ਮੈਂ ਵੀ ਹੋਈ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਪੁਲਸ ਵਲੋਂ ਪੁਲ ਹੇਠਾਂ ਗਲਤ ਦਿਸ਼ਾ ਦਰਸਾਉਂਦੇ ਕਿਤੇ ਵੀ ਫਲੈਕਸੀ ਬੋਰਡ ਨਹੀਂ ਲਗਾਏ ਗਏ,
ਜੋ ਕਿ ਜ਼ਰੂਰੀ ਹਨ।ਇਸੇ ਤਰ੍ਹਾਂ ਪੁਲ ਦੇ ਹੇਠੋਂ ਗੁਜ਼ਰਨ ਲਈ ਬਣਾਏ ਗਏ ਰਸਤੇ ਸਮਝ ਤੋਂ ਪਰ੍ਹੇ ਹਨ, ਵਾਹਨ ਚਾਲਕ ਉਲਝਣ ‘ਚ ਪੈ ਜਾਂਦੇ ਹਨ ਕਿ ਕਿੱਧਰੋਂ ਦੀ ਜਾਈਏ।ਏ.ਸੀ.ਪੀ. ਵਰੁਣਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਹੀ ਸੜਕਾਂ ‘ਤੇ ਜਿੱਥੇ ਸਪੀਡ ਬ੍ਰੇਕਰਾਂ ਦੀ ਲੋੜ ਹੈ, ਬਣਾਏ ਜਾਣਗੇ, ਜਿੱਥੇ ਲੋੜ ਨਹੀਂ ਹੈ, ਉੱਥੋਂ ਹਟਵਾ ਦਿੱਤੇ ਜਾਣਗੇ ਤਾਂ ਕਿ ਵਾਹਨ ਚਾਲਕ ਤੇਜ਼ ਰਫਤਾਰ ਦੇ ਨਾਲ ਗੱਡੀ ਨਾਲ ਦੌੜਾ ਸਕਣ ਅਤੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।ਇਸ ਮੌਕੇ ਜ਼ੋਨ-4 ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਸਿੰਘ ਤੋਂ ਇਲਾਵਾ ਟ੍ਰੈਫਿਕ ਨਰਿੰਦਰ ਸਿੰਘ ਤੋਂ ਇਲਾਵਾ ਟਰੈਫਿਕ ਪੁਲਿਸ ਦੇ ਮੁਲਾਜ਼ਮ ਮੌਜੂਦ ਸਨ।