ਲੁਧਿਆਣਾ ‘ਚ ਐਸਟੀਐਫ ਦੀ ਟੀਮ ਨੇ ਮਾਡਲ ਟਾਊਨ ਸਥਿਤ ਇੱਕ ਨਿੱਜੀ ਨਸ਼ਾ ਛੁਡਾਊ ਕੇਂਦਰ ਵਿੱਚ ਮੈਨੇਜਰ ਅਤੇ ਵਾਰਡ ਬੁਆਏ ਵਜੋਂ ਕੰਮ ਕਰਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 27 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 90 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਉਨ੍ਹਾਂ ਦਾ ਤੀਜਾ ਸਾਥੀ ਜੋ ਕਿ ਬਰਨਾਲਾ ਦਾ ਰਹਿਣ ਵਾਲਾ ਹੈ, ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਸ ਦੇ ਟਿਕਾਣੇ ‘ਤੇ ਛਾਪੇਮਾਰੀ ਕਰਨ ਲਈ ਪੁਲਿਸ ਟੀਮ ਭੇਜੀ ਗਈ ਹੈ। ਐਸਟੀਐਫ ਦੇ ਐਸਪੀ ਅਜੇ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਜੋਂ ਹੋਈ ਹੈ। ਉਨ੍ਹਾਂ ਦਾ ਤੀਜਾ ਸਾਥੀ ਹਨੀ ਗੋਇਲ ਜੋ ਕਿ ਬਰਨਾਲਾ ਦਾ ਰਹਿਣ ਵਾਲਾ ਹੈ, ਫਰਾਰ ਹੈ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਮੁਲਜ਼ਮ ਨਸ਼ੇ ਦੀ ਤਸਕਰੀ ਕਰ ਰਹੇ ਹਨ। ਦੋਵੇਂ ਆਪਣੇ ਗਾਹਕਾਂ ਨੂੰ ਨਸ਼ੇ ਵੇਚਣ ਲਈ ਮਾਡਲ ਟਾਊਨ ਸਥਿਤ ਸ੍ਰੀ ਕ੍ਰਿਸ਼ਨਾ ਹਸਪਤਾਲ ਦੇ ਬਾਹਰ ਐਕਟਿਵਾ ‘ਤੇ ਆ ਰਹੇ ਹਨ। ਇਸ ਤੇ ਹਸਪਤਾਲ ਦੇ ਬਾਹਰ ਜਾਲ ਵਿਛਾ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਉਸ ਦੇ ਸਕੂਟਰ ਦੇ ਵਿੱਚ ਪਏ ਬੈਗ ਵਿੱਚੋਂ 4 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 90 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਉਸ ਦੇ ਇਸ਼ਾਰੇ ‘ਤੇ ਮਾਡਲ ਟਾਊਨ ਦੇ ਨਿਊ ਕਰਤਾਰ ਨਗਰ ਸਥਿਤ ਕੋਠੀ ਦੀ ਤੀਜੀ ਮੰਜ਼ਿਲ ‘ਤੇ ਛਾਪਾ ਮਾਰ ਕੇ 23 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁੱਛਗਿੱਛ ਦੌਰਾਨ ਵਿਦੰਤ ਨੇ ਦੱਸਿਆ ਕਿ ਉਹ ਮਾਡਲ ਟਾਊਨ ਸਥਿਤ ਇੱਕ ਨਿੱਜੀ ਨਸ਼ਾ ਛੁਡਾਊ ਕੇਂਦਰ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਹੈ। ਕਮਲਜੀਤ ਨੇ ਦੱਸਿਆ ਕਿ ਉਹ ਉਸ ਹਸਪਤਾਲ ਵਿੱਚ ਵਾਰਡ ਬੁਆਏ ਅਤੇ ਲੈਬ ਅਟੈਂਡੈਂਟ ਹੈ। ਉਸ ਨੇ ਦੱਸਿਆ ਕਿ ਹਨੀ ਗੋਇਲ ਉਸ ਨੂੰ ਨਸ਼ੇ ਵਾਲੀਆਂ ਗੋਲੀਆਂ ਲੈ ਕੇ ਆਉਂਦਾ ਸੀ, ਜਿਸ ਨੂੰ ਉਹ ਮਹਿੰਗੇ ਭਾਅ ਵੇਚਦਾ ਸੀ। ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।