ਗੁਰਦਾਸਪੂਰ ਦੇ ਬਟਾਲਾ ਦੇ ਬੇੜੀਆਂ ਮੁਹਲਾਂ ਵਿਚ ਕੁਝ ਦਿਨ ਪਹਿਲਾਂ ਦਿਨ ਦਿਹਾੜੇ ਘਰ ਵਿਚ ਵੜ ਕੇ ਅਣਪਛਾਤੇ ਲੋਕਾਂ ਵਲੋਂ ਮਹਿਲਾ ਪ੍ਰਵੇਸ਼ ਕੁਮਾਰੀ ਦਾ ਕਤਲ ਕਰ ਦਿਤਾ ਗਿਆ ਸੀ, ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦੇ ਹੋਏ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਦੋ ਨੌਜਵਾਨਾਂ ਅਰੋਪੀਆ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ। ਪੁਲਿਸ ਦੇ ਵਲੋਂ ਹੱਤਿਆ ਦਾ ਕਾਰਨ ਲੁੱਟ ਦੱਸਿਆ ਗਿਆ ਹੈ। ਬਟਾਲਾ ਦੀ ਇਕ ਮਸ਼ਹੂਰ ਕੋਲਡਰਿੰਕ ਸੋਡਾ ਕੰਪਨੀ ਵਿੱਚ ਦੋਨੋ ਨੌਜਵਾਨ ਕੰਮ ਕਰਦੇ ਸਨ। ਜਦੋਂ ਉਕਤ ਔਰਤ ਦਾ ਕਤਲ ਹੋਇਆ ਸੀ, ਤਾਂ ਘਰ ਵਿਚ ਵਿਚ ਉਕਤ ਕੋਲਡਰਿੰਕ ਕੰਪਨੀ ਦੀ ਬੋਤਲਾਂ ਟੂਟੀਆਂ ਹੋਇਆ ਸਨ ਅਤੇ ਦਸੀਆ ਗਿਆ ਸੀ, ਕਿ ਕਤਲ ਦੇ ਸਮੇਂ ਦੌਰਾਨ ਉਕਤ ਸੋਡਾ ਕੰਪਨੀ ਦੇ ਦੋ ਕਰਮਚਾਰੀ ਮ੍ਰਿਤਕਾ ਪ੍ਰਵੇਸ਼ ਦੇ ਘਰ ਆਏ ਸਨ, ਜਿਸ ਤੋਂ ਪੁਲਿਸ ਦੇ ਹੱਥ ਕੜੀ ਲੱਗੀ ਸੀ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦਸੀਆ ਕਿ ਕਤਲ ਦੇ ਕੇਸ ਨੂੰ ਸੁਲਝਾਏ ਲਿਆ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਦੁਕਾਨ ਤੋਂ ਰੋਟੀ ਲੈਣ ਆਏ ਛਾਲੂ ਨੇ ਦੱਸਿਆ ਸੀ, ਕਿ ਜਦੋ ਉਹ ਰੋਟੀ ਲੈਣ ਲਈ ਘਰ ਜ਼ਾ ਰਿਹਾ ਸੀ, ਤਾਂ ਉਸਨੇ ਰਸਤੇ ਵਿੱਚ ਇਸ ਐਕਟਿਵ ਸਕੂਟੀ ਉਤੇ ਦੋ ਨੌਜਵਾਨਾਂ ਨੂੰ ਤੇਜ਼ ਰਫਤਾਰ ਜਾਂਦੇ ਹੋਏ ਵੇਖਿਆ ਸੀ, ਜਿਸ ਵਿਚੋਂ ਉਹ ਇਕ ਨੌਜਵਾਨ ਨੂੰ ਜਾਣਦਾ ਸੀ। ਡੀਐਸਪੀ ਨੇ ਦਸੀਆ ਕਿ ਛਾਲੂ ਨੇ ਜਿਸ ਮੁੰਡੇ ਬਾਰੇ ਦਸੀਆ ਸੀ, ਜਦੋ ਪੁਲਿਸ ਨੇ ਉਨ੍ਹਾਂ ਦੇ ਕੋਲੋ ਸਖਤੀ ਪੁੱਛਗਿੱਛ ਕੀਤੀ ਤਾਂ ਲਵ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਸੇਖੜੀਆਂ ਮੁਹਲਾਂ ਇਸ ਵਾਰਦਾਤ ਵਿਚ ਸ਼ਾਮਿਲ ਪਾਇਆ ਗਿਆ ਸੀ ਅਤੇ ਇਸ ਦਾ ਇਕ ਹੋਰ ਸਾਥੀ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਨਾਬਾਲਿਗ ਹੈ। ਔਰਤ ਦਾ ਕਤਲ ਸਿਰ ਵਿੱਚ ਸੋਡੇ ਦੀ ਬੋਤਲ ਨਾਲ ਵਾਰ ਕਰਕੇ ਕਤਲ ਕੀਤਾ ਗਿਆ ਸੀ ਪੁਲਿਸ ਨੇ ਇਨ੍ਹਾਂ ਦੇ ਖਿਲਾਫ 394, 397 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕੋਲੋਂ ਇਕ ਐਕਟਿਵ, ਇਕ ਮੁੰਦਰੀ, ਦੋ ਚੋੜੀਆਂ, ਦੋ ਚੈਨੀਆਂ, ਇਕ ਮੋਬਾਈਲ ਫੋਨ ਅਤੇ 75 ਹਜਾਰ 600 ਰੁਆਏ ਬਰਾਮਦ ਕੀਤੇ ਹਨ।