ਜਦ ਪੁਲਿਸ ਹੀ ਸੁਰੱਖਿਅਤ ਨਾ ਹੋਵੇ ਤਾਂ ਆਮ ਲੋਕ ਕਿਵੇਂ ਹੋਣਗੇ ਕੁਝ ਐਸਾ ਹੀ ਮਾਮਲਾ ਬਟਾਲਾ ‘ਚ ਸਾਹਮਣੇ ਆਇਆ ਹੈ। ਜਿਥੇ ਦਿਨ ਦਿਹਾੜੇ ਚੋਰਾਂ ਨੇ ਪੁਲਿਸ ਅਧਕਾਰੀ ਦੇ ਘਰ ਨੂੰ ਬਣਾਇਆ ਨਿਸ਼ਾਨਾ ਬਟਾਲਾ ਪੁਲਿਸ ਲਾਈਨ ‘ਚ ਡਿਊਟੀ ਤੇ ਤੈਨਾਤ ਏਐਸਈ ਦੀ ਕੋਠੀ ‘ਚ ਚੋਰੀ ਹੋਈ ਹੈ। ਚੋਰ ਕੀਮਤੀ ਸਾਮਾਨ ਅਤੇ ਕਰੀਬ 3 ਲੱਖ ਰੁਪਏ ਨਕਦੀ ਲੈਕੇ ਰਫੂਚੱਕਰ ਹੋ ਗਏ। ਪੁਲਿਸ ਏਐਸਈ ਇਨਸਾਫ ਮਿਲਣ ਦੀ ਗੁਹਾਰ ਲਗਾ। ਰਿਹਾ ਹੈ। ਉਧਰ ਪੁਲਿਸ ਥਾਣਾ ਸਿਵਲ ਲਾਈਨ ‘ਚ ਮਾਮਲਾ ਦਰਜ਼ ਕਰ ਚੋਰਾਂ ਦੀ ਭਾਲ ਕਰਨ ਦਾ ਦਾਅਵਾ ਪੁਲਿਸ ਵਲੋਂ ਕੀਤਾ ਜਾ ਰਿਹਾ ਹੈ।
ਬਟਾਲਾ ਦੇ ਪੁਲਿਸ ਲਾਈਨ ਤੋਂ ਕੁਝ ਦੂਰੀ ਤੇ ਰਹਿਣ ਵਾਲੇ ਪੁਲਿਸ ਏਐਸਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਲਾਈਨ ‘ਚ ਡਿਊਟੀ ਤੇ ਤੈਨਾਤ ਹੈ ਲੇਕਿਨ ਕਲ ਛੁੱਟੀ ‘ਤੇ ਹੋਣ ਦੇ ਚਲਦੇ ਉਹ ਆਪਣੇ ਪਰਿਵਾਰ ਪਤਨੀ ਅਤੇ ਬੇਟੇ ਨਾਲ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਅਤੇ ਜਦ ਦੇਰ ਸ਼ਾਮ ਘਰ ਵਾਪਿਸ ਆਇਆ ਤਾਂ ਘਰ ਦੇ ਤਾਲੇ ਟੁੱਟੇ ਸਨ ਅਤੇ ਸਾਰਾ ਸਾਮਾਨ ਖਿਲਾਰਿਆ ਹੋਇਆ ਸੀ ਅਤੇ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਫਰਾਰ ਹੋ ਗਏ ਸਨ। ਉਥੇ ਹੀ ਕੋਠੀ ਦੇ ਬਾਹਰ ਦੀ ਸੀਸੀਟੀਵੀ ਫੋਟੈਜ 2 ਚੋਰ ਮੋਟਰਸਾਇਕਲ ਤੇ ਆਉਂਦੇ ਅਤੇ ਜਾਂਦੇ ਹੋਏ ਕੈਮਰ ‘ਚ ਕੈਦ ਹੋਏ ਹਨ ਅਤੇ ਏਐਸਈ ਸਰਬਜੀਤ ਸਿੰਘ ਨੇ ਕਿਹਾ ਕਿ ਭਾਵੇਂ ਉਹ ਖੁਦ ਪੁਲਿਸ ‘ਚ ਹੈ ਲੇਕਿਨ ਅੱਜ ਉਸਦੇ ਆਪਣੇ ਘਰ ‘ਚ ਚੋਰੀ ਹੋਈ ਹੈ ਅਤੇ ਉਸ ਵਲੋਂ ਪੁਲਿਸ ਥਾਣਾ ਸਿਵਲ ਲਾਈਨ ‘ਚ ਕੰਪਲੈਂਟ ਦਰਜ਼ ਕਰਵਾਈ ਗਈ ਹੈ ਅਤੇ ਉਸ ਨੂੰ ਉਮੀਦ ਹੈ ਕਿ ਜਲਦ ਚੋਰ ਕਾਬੂ ਆਉਣਗੇ ਅਤੇ ਉਸਨੂੰ ਇਨਸਾਫ ਮਿਲੇਗਾ।
ਪੁਲਿਸ ਥਾਣਾ ਸਿਵਲ ਲਾਈਨ ਦੇ ਏਐਸਈ ਰਾਜ ਕੁਮਾਰ ਨੇ ਦੱਸਿਆ ਕਿ ਸਰਬਜੀਤ ਸਿੰਘ ਵਲੋਂ ਬੀਤੀ ਦੇਰ ਰਾਤ ਉਸਦੇ ਘਰ ਚ ਚੋਰੀ ਹੋਣ ਦੀ ਵਾਰਦਾਤ ਬਾਰੇ ਸ਼ਕਾਇਤ ਦਰਜ਼ ਕਰਵਾਈ ਗਈ ਸੀ ਅਤੇ ਉਹਨਾਂ ਦੀ ਪੁਲਿਸ ਪਾਰਟੀ ਵਲੋਂ ਮੌਕੇ ਤੇ ਜਾਕੇ ਜਾਂਚ ਕੀਤੀ ਗਈ ਹੈ ਅਤੇ ਸੀਸੀਟੀਵੀ ਫੋਟੈਜ ਵੀ ਖੰਗਾਲੀ ਜਾ ਰਹੀ ਹੈ ਅਤੇ ਹੁਣ ਤੱਕ ਦੀ ਕਾਰਵਾਈ ਚ ਮਾਮਲਾ ਦਰਜ਼ ਕਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।