ਕਹਿੰਦੇ ਹਨ ਕਿ ਜਦੋਂ ਕੋਈ ਦਵਾ ਕੰਮ ਨਹੀਂ ਕਰਦੀ ਉਦੋਂ ਵਾਹਿਗੁਰੂ ਅਗੇ ਸੱਚੇ ਮਨ ਨਾਲ ਕੀਤੀ ਦੁਆ ਕੰਮ ਕਰ ਜਾਂਦੀ ਹੈ। ਅਜਿਹਾ ਹੀ ਹੋਇਆ ਕਪੂਰਥਲਾ ਦੀ ਪੀੜਿਤ ਦਵਿੰਦਰ ਕੌਰ ਦੇ ਨਾਲ, ਉਸ ਨੂੰ ਪਤਾ ਨਹੀ ਸੀ, ਕਿ ਪਿਛਲੇ 8 ਸਾਲ ਤੌ ਬੱਚੇਦਾਨੀ ਦੇ ਕੈਸਰ ਨਾਲ ਪੀੜੀਤ ਹੈ। ਉਹ 3 ਮਹੀਨਿਆਂ ਤੋਂ ਬਿਮਾਰ ਚਲ ਰਹੀ ਸੀ, ਜਦੋ ਪਰਿਵਾਰ ਵਲੋਂ ਉਸ ਨੂੰ ਡਾਕਟਰ ਕੋਲੋ ਜਾਂਚ ਕਰਵਾਈ ਤਾਂ ਡਾਕਟਰ ਵਲੋਂ 8 ਸਾਲ ਤੋਂ ਕੈਂਸਰ ਹੋਣ ਦਾ ਦਾਵਾ ਕੀਤਾ, ਪਰ ਜਦੋਂ ਇਸ ਪਰਿਵਾਰ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੀੜਿਤ ਦਵਿੰਦਰ ਕੌਰ ਨੂੰ ਲੈਕੇ ਅਰਦਾਸ ਕਰਨ ਤੋਂ ਬਾਅਦ ਉਸ ਦਾ ਇਲਾਜ ਕਰਵਾਇਆ ਤਾਂ ਉਸ ਦੇ ਬੱਚੇਦਾਨੀ ਦਾ ਕੈਂਸਰ 3 ਮਹੀਨਿਆਂ ਵਿਚ ਠੀਕ ਹੋ ਗਿਆ। ਅੱਜ ਪਰਿਵਾਰ ਸਮੇਤ ਦਵਿੰਦਰ ਕੌਰ ਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਅਤੇ ਹੁਣ ਉਹ ਚੱਲਣ ਫਿਰਨ ਵਿਚ ਸਮਰਥ ਹੈ।
ਇਸ ਮੌਕੇ ਪੀੜਿਤ ਦਵਿੰਦਰ ਕੌਰ ਨੇ ਆਪਣੀ ਬਿਮਾਰੀ ਬਾਰੇ ਜਾਣਕਾਰੀ ਦੇਂਦੀਆਂ ਦੱਸਿਆ ਕਿ ਉਸਦੇ ਬੇਟੇ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਉਸ ਨੇ ਹਸਪਤਾਲ ਵਿਖੇ ਇਲਾਜ ਕਰਵਾਇਆ, ਬੱਚੇਦਾਨੀ ਦੇ ਕੈਸਰ ਦੇ ਚਲਦਿਆਂ 8 ਸਾਲ ਤੋਂ ਬਿਮਾਰ ਚਲ ਰਹੀ ਸੀ ਜੋ ਕਿ 3 ਮਹੀਨਿਆਂ ਵਿਚ ਗੁਰੂ ਘਰੋਂ ਜੀਵਨ ਦੀ ਨਵੀ ਦਿਸ਼ਾ ਮਿਲੀ ਹੈ। ਪੀੜਿਤ ਦਵਿੰਦਰ ਕੌਰ ਨੇ ਕਿਹਾ ਕਿ ਅੱਜ ਡਾਕਟਰੀ ਰਿਪੋਰਟ ਬਿਲਕੁਲ ਠੀਕ ਠਾਕ ਆਈ ਹੈ। ਜਿਸ ਦੇ ਚਲਦੇ ਉਹ ਸ਼ੁਕਰਾਨੇ ਵਜੋਂ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਹਨ। ਇਸ ਮੌਕੇ ਪੀੜਿਤ ਦਵਿੰਦਰ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰੂ ਘਰ ਤੋਂ ਵੱਡਾ ਕੋਈ ਦਰ ਨਹੀੰ ਅਤੇ ਵਾਹਿਗੁਰੂ ਦੀ ਰਹਿਮਤ ਤੋਂ ਵੱਡਾ ਕੋਈ ਡਾਕਟਰ ਨਹੀ ਜਿਸ ਦੇ ਚੱਲਦੇ ਅੱਜ ਇਸ ਰਹਿਮਤ ਸਦਕਾ ਉਸਦੀ ਪਤਨੀ ਨੂੰ ਨਵਾਂ ਜੀਵਨ ਦਾਨ ਮਿਲਿਆ ਹੈ।