ਸਿੱਖ ਧਰਮ ਦੇ ਮੋਢੀ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦਾ 534ਵਾਂ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11 ਤੇ 13 ਸਤੰਬਰ ਨੂੰ ਸੁਲਤਾਨਪੁਰ ਲੋਧੀ ਅਤੇ ਬਟਾਲਾ ਦੀ ਧਰਤੀ ‘ਤੇ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਬਰਾਤ ਰੂਪੀ ਨਗਰ ਕੀਰਤਨ ਅੱਜ ਸੁਲਤਾਨਪੁਰ ਲੋਧੀ ਦੇ ਗੁਰਦਵਾਰਾ ਬੇਰ ਸਾਹਿਬ ਤੋਂ ਚੱਲ ਕੇ ਦੇਰ ਰਾਤ ਬਟਾਲਾ ਦੀ ਧਰਤੀ ‘ਤੇ ਪਹੁੰਚਿਆ। ਰਸਤੇ ਵਿਚ ਹਰ ਪਿੰਡ ਅਤੇ ਹਰ ਕਸਬੇ ਦੀਆਂ ਸੰਗਤਾਂ ਜਲੰਧਰ ਬਟਾਲਾ ਸੜਕ ਉੱਤੇ ਨਗਰ ਕੀਰਤਨ ਦੇ ਸਵਾਗਤ ਲਈ ਖੜੀਆ ਨਜਰ ਆਈਆਂ। ਐਮ.ਐਮ.ਏ ਬਲਵਿੰਦਰ ਲਾਡੀ , ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਅਸ਼ਫਾਕ, ਐਸ ਐਸ ਪੀ ਬਟਾਲਾ ਅਸ਼ਵਨੀ ਕਪੂਰ ਸਮੇਤ ਸੰਗਤਾਂ ਨੇ ਕੀਤਾ ਭਰਵਾ ਸਵਾਗਤ ਕੀਤਾ ਗਿਆ।
ਬਟਾਲਾ ਦੀ ਧਰਤੀ ‘ਤੇ ਨਗਰ ਕੀਰਤਨ ਦੇ ਪਹੁੰਚਦੇ ਹੀ ਸੰਗਤਾਂ ਨੇ ਫੁੱਲਾਂ ਦੀ ਵਰਖਾ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਭਰਵਾ ਸਵਾਗਤ ਕੀਤਾ ਗਿਆ। ਗਤਕਾ ਪਾਰਟੀਆਂ ਦੇ ਵਲੋਂ ਆਪਣੇ ਜੌਹਰ ਦਿਖਾਉਂਦੇ ਹੋਏ ਨਗਰ ਕੀਰਤਨ ਨੂੰ ਚਾਰ ਚੰਨ ਲਗਾਏ ਜਾ ਰਹੇ ਸੀ। ਸੰਗਤਾਂ ਪੂਰਾ ਰਸਤਾ ਨਤਮਸਤਕ ਹੋਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਸੀ। ਐਮ ਐਲ ਏ ਬਲਵਿੰਦਰ ਲਾਡੀ , ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਬਟਾਲਾ ਪੁਲਿਸ ਪ੍ਰਸ਼ਾਸਨ ਦੇ ਵਲੋਂ ਰੁਮਾਲਾ ਸਾਹਿਬ ਅਰਪਣ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਦੇ ਨਾਲ ਆਏ ਗੁਰਦਵਾਰਾ ਬੇਰ ਸਾਹਿਬ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਰੋਡੇ ਨੇ ਕਿਹਾ ਕਿ ਵਡਭਾਗਾ ਸਮੇ ਹੈ ਕੇ ਗੁਰੂ ਸਾਹਿਬ ਨੇ ਪੂਰੀ ਸੰਗਤ ਨੂੰ ਆਪਣੇ ਵਿਆਹ ਪੁਰਬ ‘ਤੇ ਸੇਵਾ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਓਹਨਾ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਇਸੇ ਤਰਾਂ ਆਪਣਾ ਅਸ਼ੀਰਵਾਦ ਪੂਰੇ ਜਗਤ ਉਤੇ ਬਣਾਈ ਰੱਖਣ ਅਤੇ ਆਪਣੀ ਸੇਵਾ ਦਾ ਮੌਕਾ ਸੰਗਤ ਨੂੰ ਬਖਸ਼ਿਸ਼ ਕਰਦੇ ਰਹਿਣ।