ਬੀਤੀ 26 ਅਗਸਤ ਨੂੰ ਦਿਨ ਦਿਹਾੜੇ ਬਟਾਲਾ ਦੇ ਹਜ਼ੀਰਾ ਪਾਰਕ ਦੇ ਨਜਦੀਕ ਇੱਕ ਨੌਜਵਾਨ ਵਲੋਂ ਰਾਹੁਲ ਨਾਮ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਕਤਲ ਮਾਮਲੇ ਵਿਚ ਬਟਾਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਬੁੱਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰੈਸ ਵਾਰਤਾ ਦੇ ਦੌਰਾਨ ਬਟਾਲਾ ਪੁਲਿਸ ਦੇ ਡੀ ਐਸ ਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਰਾਹੁਲ ਅਤੇ ਦੋਸ਼ੀ ਬੁੱਟਰ ਦੀ ਆਪਸੀ ਪੁਰਾਣੀ ਰੰਜਿਸ਼ ਸੀ ਜਿਸਦੇ ਚੱਲਦੇ ਨੌਜਵਾਨ ਬੁੱਟਰ ਨੇ ਗੋਲੀਆਂ ਮਾਰ ਕੇ ਰਾਹੁਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆਰੋਪੀ ਬੁੱਟਰ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਉਸਦੇ ਦੂਸਰੇ ਸਾਥੀ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਘਟਨਾ ਵਿਚ ਇਸਤੇਮਾਲ ਕੀਤੇ ਗਏ ਰਿਵਾਲਵਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਰਿਮਾਂਡ ਲੈਕੇ ਆਰੋਪੀ ਕੋਲੋ ਹੋਰ ਪੁਛਤਾਛ ਕੀਤੀ ਜਾਵੇਗੀ। ਆਰੋਪੀ ਨੌਜਵਾਨ ਬੁੱਟਰ ਉਤੇ ਪਹਿਲਾ ਵੀ ਕ੍ਰਿਮੀਨਲ ਕੇਸ ਦਰਜ ਹਨ।