ਇਕ ਪ੍ਰਾਈਵੇਟ ਕਲੋਨਾਈਜਰ ਵਲੋਂ ਸਿਆਸੀ ਸਹਿ ਤੇ ਹਸਪਤਾਲ ਨੇੜੇ ਬਣਾਈ ਗਈ ਕਾਲੋਨੀ ਨੂੰ ਸਿਵਲ ਹਸਪਤਾਲ ਵਿਚੋਂ ਰਸਤਾ ਦੇਣ ਦੇ ਰੋਸ਼ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਡੀਸੀ ਗੁਰਦਾਸਪੁਰ ਅਤੇ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਕੁੱਝ ਪ੍ਰਾਈਵੇਟ ਲੋਕਾਂ ਵਲੋਂ ਸਿਆਸੀ ਸ਼ਹਿ ਤੇ ਸਿਵਲ ਹਸਪਤਾਲ ਨੇੜੇ ਬਣਾਈ ਗਈ ਕਲੋਨੀ ਨੂੰ ਸਰਕਾਰੀ ਹਸਪਤਾਲ ਵਿਚੋਂ ਰਸਤਾ ਦਿੱਤਾ ਜੋ ਕਿ ਬਿਲਕੁੱਲ ਨਜਾਇਜ਼ ਹੈ। ਇਸ ਲਈ ਉਹਨਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸ ਰਸਤੇ ਦੀ ਨਜਾਇਜ ਉਸਾਰੀ ਨੂੰ ਬੰਦ ਕਰਵਾਇਆ ਜਾਵੇ ਨਹੀਂ ਤਾਂ ਉਹ ਸਿਵਿਲ ਹਸਪਤਾਲ ਦੇ ਬਾਹਰ ਇਹਨਾਂ ਕਲੋਨਾਈਜ਼ਰਾਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ।
ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਆਰੋਪ ਲਗਾਏ ਕਿ ਕੁਝ ਪ੍ਰਾਈਵੇਟ ਕਲੋਨਾਈਜ਼ਰਾਂ ਵਲੋਂ ਸਿਆਸੀ ਸ਼ਹਿ ਤੇ ਹਸਪਤਾਲ ਦੇ ਨੇੜੇ ਬਣਾਈ ਗਈ। ਇਕ ਪ੍ਰਾਇਵੇਟ ਕਲੋਨੀ ਨੂੰ ਸਿਵਿਲ ਹਸਪਤਾਲ ਵਿਚੋਂ ਨਜਾਇਜ ਢੰਗ ਨਾਲ ਰਸਤਾ ਦਿੱਤਾ ਗਿਆ ਹੈ ਜਿਸਨੂੰ ਰੋਕਣ ਲਈ ਸਿਵਿਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾ. ਚੇਤਨਾ ਨੇ ਡੀਸੀ ਗੁਰਦਾਸਪੁਰ ਅਤੇ ਐਸਐਸਪੀ ਗੁਰਦਾਸਪੁਰ ਨੂੰ ਪੱਤਰ ਵੀ ਲਿਖਿਆ ਹੈ। ਪਰ ਇਸ ਦੇ ਬਾਵਜੂਦ ਵੀ ਪ੍ਰਾਈਵੇਟ ਕਲੋਨਾਈਜ਼ਰਾਂ ਵੱਲੋਂ ਧੱਕੇ ਨਾਲ ਸਿਵਲ ਹਸਪਤਾਲ ਦੇ ਵਿਚੋਂ ਰਸਤਾ ਕੱਢਿਆ ਗਿਆ ਹੈ। ਜਿਸ ਨਾਲ ਆਉਣ ਵਾਲੇ ਸਮੇਂ ਵਿਚ ਹਸਪਤਾਲ ਵਿਚ ਆ ਰਹੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸਿਵਲ ਹਸਪਤਾਲ ਨੂੰ ਜਾਣ ਵਾਲਾ ਮੇਨ ਰਸਤਾ ਪਹਿਲਾਂ ਹੀ ਬਹੁਤ ਛੋਟਾ ਹੈ। ਅਗਰ ਇਸ ਨਾਜਾਇਜ਼ ਢੰਗ ਨਾਲ ਕੱਢੇ ਗਏ ਰਸਤੇ ਨੂੰ ਬੰਦ ਨਾ ਕੀਤਾ ਗਿਆ ਤਾਂ ਹਸਪਤਾਲ ਦੇ ਬਾਹਰ ਟ੍ਰੈਫਿਕ ਦੀ ਸਮੱਸਿਆ ਵਧ ਜਾਵੇਗੀ ਅਤੇ ਗੱਡੀਆਂ ਦੇ ਸ਼ੋਰ ਸ਼ਰਾਬੇ ਨਾਲ ਮਰੀਜ਼ਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਅੱਜ ਉਨ੍ਹਾਂ ਨੇ ਡੀਸੀ ਗੁਰਦਾਸਪੁਰ ਐੱਸ ਐੱਸ ਪੀ ਗੁਰਦਾਸਪੁਰ ਨੂੰ ਮੰਗ ਪੱਤਰ ਦੇਕੇ ਅਪੀਲ ਕੀਤੀ ਕਿ ਇਸ ਨਾਜਾਇਜ਼ ਢੰਗ ਨਾਲ ਬਣਾਏ ਗਏ ਰਸਤੇ ਨੂੰ ਬੰਦ ਕਰਵਾਇਆ ਜਾਵੇ ਨਹੀਂ ਤਾਂ ਉਹ ਇਨ੍ਹਾਂ ਕਲੋਨਾਈਜ਼ਰਾਂ ਦੇ ਖ਼ਿਲਾਫ਼ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਜਦੋਂ ਸਿਵਲ ਸਰਜਨ ਗੁਰਦਾਸਪੁਰ ਹਰਭਜਨ ਰਾਮ ਮਾਂਡੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਉਹਨਾਂ ਨੂੰ ਸਰਕਾਰ ਵਲੋਂ ਪੱਤਰ ਆਇਆ ਸੀ ਕਿ ਹਸਪਤਾਲ ਨੇੜਿਓਂ ਕੁੱਝ ਰਸਤਾ ਉਹਨਾਂ ਨੂੰ ਦਿੱਤਾ ਜਾਵੇ ਜਿਸ ਤੇ ਅਜੇ ਮੰਜੂਰੀ ਦੇਣ ਲਈ ਵਿਚਾਰ ਚਰਚਾ ਸਰਕਾਰ ਨਾਲ ਚੱਲ ਰਹੀ ਪਰ ਦੋ ਦਿਨ ਪਹਿਲਾਂ ਹੀ ਉਹਨਾਂ ਨੂੰ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਨੇ ਇਕ ਪੱਤਰ ਲਿਖ ਕੇ ਦਸਿਆ ਹੈ ਕਿ ਕੁੱਝ ਪ੍ਰਾਈਵੇਟ ਲੋਕ ਧੱਕੇ ਨਾਲ ਕਿਸੇ ਦੂਸਰੇ ਪਾਸੇ ਤੋਂ ਰਸਤਾ ਕੱਢ ਰਹੇ ਹਨ ਜਿਸਨੂੰ ਬੰਦ ਕਰਵਾਇਆ ਜਾਵੇ ਜਿਸ ਲਈ ਉਹਨਾਂ ਨੇ ਅਗੇ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ ਕਿ ਇਸ ਰਸਤੇ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਸ ਰਸਤੇ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਮਰੀਜ਼ਾਂ ਨੂੰ ਅਤੇ ਹਸਪਤਾਲ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਆ ਸਕਦੀ ਹੈ ਪਰ ਅਜੇ ਤੱਕ ਇਸ ਰਸਤੇ ਨੂੰ ਬੰਦ ਕਰਕੇ ਬਾਰੇ ਕੋਈ ਵੀ ਜਵਾਬ ਉਹਨਾਂ ਕੋਲ ਨਹੀਂ ਆਇਆ ਉਹਨਾਂ ਕਿਹਾ ਕਿ ਇਸ ਲਈ ਉਹ ਉਚ ਅਧਿਕਾਰੀਆਂ ਨਾਲ ਗੱਲ ਕਰਨਗੇ।