ਪੰਜਾਬ ਵਿੱਚ ਨੌਜਵਾਨ ਮੁੰਡਿਆਂ ਤੋਂ ਬਾਅਦ ਹੁਣ ਪੰਜਾਬ ਦੀਆਂ ਕੁਡ਼ੀਆਂ ਵੀ ਨਸ਼ੇ ਦੀ ਗ੍ਰਿਫਤ ਵਿੱਚ ਫਸਦੀਆਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੀ ਇੱਕ 23 ਸਾਲਾਂ ਲੜਕੀ ਪਿਛਲੇ 13 ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਸੀ ਅਤੇ ਹੁਣ ਨਸ਼ਾ ਛੱਡਣ ਦੇ ਲਈ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਹੋਈ ਹੈ ਜਿੱਥੇ ਉਸਦਾ ਇਲਾਜ ਪਿੱਛਲੇ 10 ਦਿਨਾਂ ਤੋਂ ਕੀਤਾ ਜਾ ਰਹੀਆਂ ਹੈ ਪੰਜਾਬ ਵਿੱਚ ਨਸ਼ੇੜੀ ਮਹਿਲਾਵਾਂ ਦੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ ਇਸ ਸਬੰਧੀ ਨਸ਼ਾ ਮੁਕਤੀ ਕੇਂਦਰ ਦੇ ਪ੍ਰੋਜੈਕਟ ਡਰੈਕਟਰ ਰਮੇਸ਼ ਮਹਾਜਨ ਨੇ ਵੀ ਦੱਸਿਆ ਕਿ ਨੌਜਵਾਨਾਂ ਦੇ ਮੁਕਾਬਲੇ ਹੁਣ ਮਹਿਲਾਵਾਂ ਵੀ ਨਸ਼ੇ ਦੀ ਆਦਿ ਹੋ ਰਹੀਆਂ ਹਨ।
ਗੁਰਦਾਸਪੁਰ ਦੇ ਨਸ਼ਾ ਮੁਕਤੀ ਕੇਂਦਰ ਵਿਚ ਇਲਾਜ ਕਰਵਾਉਣ ਪਹੁੰਚੀ ਪੀੜਤ ਲੜਕੀ ਨੇ ਦੱਸਿਆ ਕਿ ਉਸ ਨੇ 10 ਸਾਲ ਦੀ ਉਮਰ ਵਿੱਚ ਸਕੂਲ ਵਿਚ ਹੀ ਪ੍ਰਿੰਸੀਪਲ ਨੂੰ ਦੇਖ ਕੇ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਨਸ਼ੇ ਦੀ ਲੱਤ ਇਸ ਕਦਰ ਵਧ ਗਈ ਕਿ ਉਸ ਦੀ ਮਾਂ ਨੇ ਉਸਤੋਂ ਪਰੇਸ਼ਾਨ ਹੋ ਕੇ ਉਸ ਦਾ ਵਿਆਹ ਇਕ ਦੋ ਬੱਚਿਆਂ ਦੇ ਪਿਓ ਨਾਲ ਕਰਵਾ ਦਿੱਤਾ ਅਤੇ ਉਸ ਵਿਅਕਤੀ ਕੋਲੋਂ 50 ਹਜ਼ਾਰ ਰੁਪਏ ਲੈ ਲਏ ਜਿੱਥੇ ਉਸਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਮਾਰ ਕੁਟਾਈ ਹੁੰਦੀ ਰਹੀ ਅਤੇ ਕੁਝ ਸਮਾਂ ਪਾ ਕੇ ਉਹ ਉੱਥੋਂ ਭੱਜ ਕੇ ਆਪਣੀ ਭੈਣ ਕੋਲ ਅੰਮ੍ਰਿਤਸਰ ਚਲੀ ਗਈ ਜਿਸ ਤੋਂ ਬਾਅਦ ਉਸ ਦੀ ਭੈਣ ਨੇ ਉਸਦਾ ਤਲਾਕ ਕਰਵਾ ਦਿੱਤਾ ਉਸ ਨੇ ਦੱਸਿਆ ਕਿ ਉਸ ਨੇ ਅੰਮ੍ਰਿਤਸਰ ਜਾ ਕੇ ਵੀ ਨਸ਼ੇ ਦੀ ਲੱਤ ਨਹੀਂ ਛੱਡੀ ਅਤੇ ਅੰਮ੍ਰਿਤਸਰ ਵਿੱਚ ਉਸ ਦੀ ਦੋਸਤੀ ਇੱਕ ਮੁੰਡੇ ਦੇ ਨਾਲ ਹੋ ਗਈ ਜੋ ਨਸ਼ਾ ਕਰਨ ਦਾ ਆਦੀ ਸੀ ਅਤੇ ਉਹ ਖੁਦ ਵੀ ਨਸ਼ਾ ਕਰਦਾ ਸੀ ਅਤੇ ਉਸ ਨੂੰ ਵੀ ਨਸ਼ਾ ਦਿੰਦਾ ਸੀ ਅਤੇ ਨਸ਼ਾ ਦੇਣ ਦੇ ਲਈ ਉਸ ਮੁੰਡੇ ਨੇ ਉਸ ਦਾ ਪੂਰਾ ਇਸਤੇਮਾਲ ਕੀਤਾ ਅਤੇ ਉਸ ਦੇ ਕੋਲੋਂ ਗਲਤ ਕੰਮ ਵੀ ਕਰਵਾਏ ਜਿਸ ਵਿੱਚ ਉਸ ਦੀ ਭੈਣ ਵੀ ਸ਼ਾਮਿਲ ਰਹੀ।
ਉਸ ਨੇ ਦੱਸਿਆ ਕਿ ਹੁਣ ਉਹ ਇਸ ਜ਼ਿੰਦਗੀ ਤੋਂ ਬਾਹਰ ਨਿਕਲਣਾ ਚਾਹੁੰਦੀ ਹੈ ਅਤੇ ਕਿਸੇ ਵਿਅਕਤੀ ਦੀ ਮਦਦ ਨਾਲ ਉਹ ਅੱਜ ਇਸ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਪਹੁੰਚੀ ਹੈ ਤਾਂ ਜੋ ਉਹ ਇਸ ਨਸ਼ੇ ਦੀ ਲੱਤ ਨੂੰ ਛੱਡ ਸਕੇ ਨਾਲ ਹੀ ਉਸ ਨੇ ਸਰਕਾਰਾਂ ਤੇ ਵੀ ਸਵਾਲ ਖੜ੍ਹੇ ਕੀਤੇ ਹਨ ਕਿ ਪੰਜਾਬ ਦੇ ਵਿੱਚੋਂ ਨਸ਼ਾ ਖ਼ਤਮ ਨਹੀਂ ਹੋਇਆ ਨਸ਼ਾ ਉਸੇ ਤਰ੍ਹਾਂ ਹੀ ਵਿਕ ਰਿਹਾ ਹੈ ਪਹਿਲਾ ਮੁੰਡੇ ਕਰਦੇ ਸੀ ਪਰ ਹੁਣ ਕੁੜੀਆਂ ਵੀ ਫਸ ਚੁਕੀਆਂ ਹਨ। ਇਸ ਸਬੰਧੀ ਜਦੋ ਨਸ਼ਾ ਮੁਕਤੀ ਕੇਂਦਰ ਦੇ ਪ੍ਰੋਜੈਕਟ ਡਰੈਕਟਰ ਰਮੇਸ਼ ਮਹਾਜਨ ਨੇ ਵੀ ਦੱਸਿਆ ਕਿ ਨੌਜਵਾਨਾਂ ਦੇ ਮੁਕਾਬਲੇ ਹੁਣ ਮਹਿਲਾਵਾਂ ਵੀ ਨਸ਼ੇ ਦੀ ਆਦਿ ਹੋ ਰਹੀਆਂ ਹਨ ਉਹਨਾਂ ਦਸਿਆ ਕਿ ਇਹ ਲੜਕੀ ਵੀ ਚਿੱਟਾ ਲੈਣ ਦੀ ਆਦਿ ਸੀ ਜਦੋਂ ਇਹ ਨਸ਼ਾ ਮੁਕਤੀ ਕੇਂਦਰ ਵਿਚ ਪਹੁੰਚੀ ਸੀ ਤਾਂ ਇਸਦੀ ਹਾਲਤ ਬਹੁਤ ਬੁਰੀ ਸੀ ਅਤੇ ਇਸਦੀ ਨਸ਼ੇ ਦੀ ਡੋਜ ਵੀ ਬਹੁਤ ਜ਼ਿਆਦਾ ਸੀ ਅੱਜ ਇਸ ਲੜਕੀ ਨੂੰ ਨਸ਼ਾ ਮੁਕਤੀ ਕੇਂਦਰ ਵਿਚ 10 ਦੀਨ ਹੋ ਚੁੱਕੇ ਹਨ ਅਤੇ ਹੁਣ ਇਸਦੀ ਹਾਲਤ ਵਿੱਚ ਸੁਧਾਰ ਆਇਆ ਹੈ ਅਤੇ ਇਹ ਨਸ਼ੇ ਦੀ ਲੱਤ ਨੂੰ ਛੱਡ ਰਹੀ ਹੈ।