ਬਟਾਲਾ ਸ਼ਹਿਰ ‘ਚ ਅੱਜ ਸਵੇਰ ਤੋਂ ਹੋ ਰਹੀ ਬਰਸਾਤ ਨਾਲ ਪ੍ਰਸ਼ਾਸ਼ਨ ਦੀ ਖੁਲੀ ਪੋਲ ਖੁਦ ਬਟਾਲਾ ਨਗਰ ਨਿਗਮ ਦੇ ਕਮਿਸ਼ਨਰ ਨੇ ਮੰਨਿਆ ਕਿ ਉਹਨਾਂ ਲਈ ਅਤੇ ਲੋਕਾਂ ਲਈ ਵੀ ਸਮੱਸਿਆ ਬਣੀ ਹੋਈ ਹੈ। ਖਾਸ ਹੈ ਕਿ ਬਟਾਲਾ ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ 13 ਸਤੰਬਰ ਨੂੰ ਹੈ ਅਤੇ ਇਸ ਪੁਰਬ ਨੂੰ ਲੈਕੇ ਦੋ ਦਿਨ ਪਹਿਲਾਂ ਹੀ ਵੱਡੀ ਗਿਣਤੀ ‘ਚ ਸੰਗਤਾਂ ਦੂਰ ਦੁਰਾਡੇ ਤੋਂ ਬਟਾਲਾ ਦੇ ਇਤਹਾਸਿਕ ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਅਤੇ ਗੁਰੂਦਵਾਰਾ ਡੇਰਾ ਸਾਹਿਬ ਨਤਮਸਤਕ ਹੋਣ ਲਈ ਜਾਂਦੀ ਹੈ।
ਲੇਕਿਨ ਅੱਜ ਹੋ ਰਹੀ ਬਰਸਾਤ ਨਾਲ ਇਹਨਾਂ ਗੁਰੂਦਵਾਰਾ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਚ ਪਾਣੀ ਖੜਾ ਹੈ ਅਤੇ ਸਫਾਈ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਹੈ ਅਤੇ ਉਥੇ ਹੀ ਅੱਜ ਸਵੇਰੇ ਤੋਂ ਬਟਾਲਾ ਨਗਰ ਨਿਗਮ ਕਮਿਸ਼ਨਰ ਜਗਵਿੰਦਰ ਜੀਤ ਸਿੰਘ ਭਾਰੀ ਮੀਂਹ ਦੇ ਬਾਵਜੂਦ ਸ਼ਹਿਰ ਦਾ ਨਰੀਖਣ ਕਰਨ ਆਪਣੇ ਹੋਰਨਾਂ ਅਧਕਾਰੀਆਂ ਨਾਲ ਸ਼ਹਿਰ ‘ਚ ਨਿਕਲੇ ਅਤੇ ਉਹਨਾਂ ਕਿਹਾ ਕਿ ਸ਼ਹਿਰ ‘ਚ ਬਰਸਾਤ ਹੋਣ ਨਾਲ ਕਈ ਕਮੀਆਂ ਸਾਹਮਣੇ ਆਈਆਂ ਹਨ। ਜਿਹਨਾਂ ‘ਚ ਮੁਖ ਤੌਰ ‘ਤੇ ਸੀਵਰੇਜ ਦੇ ਕਈ ਥਾਵਾਂ ‘ਤੇ ਦਿਕੱਤ ਹੈ। ਜਿਸ ਨੂੰ ਲੈਕੇ ਸਬੰਧਿਤ ਵਿਭਾਗ ਦੇ ਆਲਾ ਅਧਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਜਿਸ ਨਾਲ ਜਲਦ ਉਸ ਦਾ ਹੱਲ ਕੀਤਾ ਜਾਵੇਗਾ ਜੋ ਪਾਣੀ ਬਾਜ਼ਾਰਾਂ ‘ਚ ਖੜਾ ਹੈ ਉਸ ਨੂੰ ਕਲੀਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਬਟਾਲਾ ਨਗਰ ਨਿਗਮ ਕਮਿਸ਼ਨਰ ਜਗਵਿੰਦਰ ਜੀਤ ਸਿੰਘ ਨੇ ਕਿਹਾ ਕਿ ਜਿਸ ਰੂਟ ਤੇ ਨਗਰ ਕੀਰਤਨ ਸਾਜਿਆ ਜਾਵੇਗਾ ਉਸ ਰੂਟ ਦੀਆ ਸਾਰੀਆਂ ਸੜਕਾਂ ਤੇ ਨਿਰਮਾਣ ਅਤੇ ਪੂਰੇ ਸ਼ਹਿਰ ‘ਚ ਸਟ੍ਰੀਟ ਲਾਈਟ ਆਦਿ ਹਰ ਸਹੂਲਤ ਆਉਣ ਵਾਲੇ 48 ਘੰਟੇ ‘ਚ ਪੂਰੀ ਕੀਤੀ ਜਾਵੇਗੀ ਤਾ ਜੋ ਬਟਾਲਾ ਦੇ ਲੋਕਾਂ ਨੂੰ ਅਤੇ ਬਾਹਰ ਤੋਂ ਆਉਣ ਵਾਲੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ।