ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ 1487 ਈਸਵੀ ਨੂੰ ਸੁਲਤਾਨਪੁਰ ਲੋਧੀ ਤੋਂ ਬਟਾਲਾ ਦੀ ਧਰਤੀ ਤੇ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਆਏ ਸੀ। ਉਸ ਦਿਨ ਤੋਂ ਬਾਅਦ ਹਰ ਸਾਲ ਜਗਤ ਗੁਰੂ ਜੀ ਦਾ ਵਿਆਹ ਪੁਰਬ ਬਟਾਲਾ ਦੀ ਧਰਤੀ ਤੇ ਇਤਿਹਾਸਿਕ ਗੁਰਦਵਾਰਾ ਸ੍ਰੀ ਕੰਧ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਪਰ ਪਿਛਲੇ ਸਾਲ ਕੋਵਿਡ ਕਾਲ ਦੇ ਕਾਰਨ ਇਸ ਵਿਆਹ ਪੁਰਬ ਨੂੰ ਨਹੀਂ ਮਨਾਇਆ ਗਿਆ ਸੀ। ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 534ਵਾਂ ਵਿਆਹ ਪੁਰਬ ਪੂਰੇ ਚਾਵਾਂ ਅਤੇ ਮਾਲਰਾਂ ਨਾਲ ਸੰਗਤ ਦੇ ਵਲੋਂ ਮਨਾਇਆ ਜਾ ਰਿਹਾ ਹੈ ਵਿਆਹ ਪੁਰਬ ਨੂੰ ਲੈਕੇ ਤਿਆਰੀਆਂ ਚੱਲ ਰਹੀਆਂ ਹਨ।
ਗੁਰਦਵਾਰਾ ਸ੍ਰੀ ਕੰਧ ਸਾਹਿਬ ਦੇ ਲੰਗਰ ਹਾਲ ਵਿਖੇ ਕੁਇੰਟਲਾ ਦੇ ਹਿਸਾਬ ਨਾਲ ਪ੍ਰਸ਼ਾਦ ਰੂਪੀ ਵੱਖ ਵੱਖ ਤਰਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਵਿਆਹ ਪੁਰਬ ਦੀ ਖੁਸ਼ੀ ਵਿਚ ਸੰਗਤ ਵਿਚ ਵਰਤਾਈਆ ਜਾਣਗੀਆਂ। 11 ਸਤੰਬਰ ਤੋਂ 13 ਸਤੰਬਰ ਤੱਕ ਇਹ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ 12 ਸਤੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਵਿਆਹ ਰੂਪੀ ਨਗਰ ਕੀਰਤਨ ਬਟਾਲਾ ਦੀ ਧਰਤੀ ਤੇ ਪਹੁੰਚੇਗਾ ਅਤੇ 13 ਸਤੰਬਰ ਇਹ ਨਗਰ ਕੀਰਤਨ ਬਟਾਲਾ ਦੀ ਪਰਿਕਰਮਾ ਕਰਦਾ ਹੋਇਆ ਸੰਗਤ ਨੂੰ ਦਰਸ਼ਨ ਦੀਦਾਰੇ ਦੇਵੇਗਾ। ਇਸ ਮੌਕੇ ਸੰਗਤ ਵਿੱਚ ਵਿਆਹ ਪੁਰਬ ਨੂੰ ਲੈਕੇ ਕਾਫੀ ਖੁਸ਼ੀ ਨਜਰ ਆ ਰਹੀ ਹੈ।⇪