ਦੀਨਾਨਗਰ ਦੇ ਪੈਂਦੇ ਪਨਿਆੜ ਫਾਟਕ ਦੇ ਨੇੜੇ ਪਿੰਡ ਨਰੰਗਪੁਰ ਚ ਰਹਿੰਦੇ ਗੁੱਜਰ ਮੈਰਮਦੀਨ ਦੀਆਂ 3 ਮੱਝਾਂ ਅਤੇ ਇੱਕ ਗਾਂ ਦੀ ਮੌਤ ਹੋ ਗਈ ਜਿਸ ਕਾਰਨ ਗੁੱਜਰ ਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁੱਜਰ ਮੈਰਮਦੀਨ ਨੇ ਦੱਸਿਆ ਕਿ ਪਸ਼ੂਆਂ ਨੂੰ ਬਾਜਰੇ ਦਾ ਚਾਰਾ ਪਾਉਣ ਨਾਲ ਪਸ਼ੂਆਂ ਦੀ ਮੌਤ ਹੋ ਗਈ ਜਿਸ ਤੋਂ ਲੱਗਦਾ ਹੈ ਕਿ ਬਾਜਰੇ ਦਾ ਚਾਰਾ ਹੀ ਪਸ਼ੂਆਂ ਦੀ ਮੌਤ ਦਾ ਕਾਰਨ ਬਣਿਆ ਹੈ।
ਉੱਧਰ ਵੈਟਰਨਰੀ ਡਾਕਟਰ ਜਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਹੀ ਸਾਨੂੰ ਪਤਾ ਲੱਗਾ ਤਾਂ ਅਸੀਂ ਮੋਕੇ ਤੇ ਪਹੁੰਚੇ ਤਾਂ ਤਰੁੰਤ ਬਾਕੀ ਪਸ਼ੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਜਿਸ ਕਾਰਨ ਸਾਡੇ ਪਹੁੰਚਣ ਤੋਂ ਪਹਿਲਾਂ ਕੁਝ ਪਸ਼ੂ ਮਰ ਚੁੱਕੇ ਸਨ ਪਰ ਜਿਨ੍ਹਾਂ ਦਾ ਸਮੇ ਸਿਰ ਇਲਾਜ ਹੋ ਗਿਆ ਸੀ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਉਨਾਂ ਕਿਹਾ ਕਿ ਸਪੱਸ਼ਟ ਹੈ ਕਿ ਈਹ ਪਸ਼ੂ ਬਾਜਰੇ ਦਾ ਚਾਰਾ ਖਾਣ ਨਾਲ ਹੀ ਮਰੇ ਹਨ।