ਅੰਮ੍ਰਿਤਸਰ:- ਯੂਨਾਈਟਿਡ ਸਟੇਟ ਦੇ ਇੰਡੀਅਨ ਅੰਬੈਸਡਰ ਤਰਨਜੀਤ ਸਿੰਘ ਸੰਧੂ ਸ਼ੁੱਕਰਵਾਰ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਵੱਲੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਉਥੇ ਹੀ ਰਸ ਬਾਣੀ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵਿਖੇ ਪਹੁੰਚਣ ਤੇ ਉਹਨਾ ਨੂੰ ਬੀਬੀ ਜਗੀਰ ਕੌਰ ਵਲੌ ਸਿਰੋਪਾਓ ਭੇਟ ਕਰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਯੂਨਾਈਟਿਡ ਸਟੇਟ ਦੇ ਇੰਡੀਅਨ ਅੰਬੈਸਡਰ ਤਰਨਜੀਤ ਸਿੰਘ ਸੰਧੂ ਗਲਬਾਤ ਕਰਦਿਆਂ ਦਸਿਆ ਕਿ ਵਿਸ਼ਵ ਭਰ ਦੇ ਆਸਥਾ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਬੜਾ ਹੀ ਚੰਗਾ ਮਹਿਸੂਸ ਹੋ ਰਿਹਾ ਹੈ ਉਹਨਾ ਕਰੋਨਾ ਮਹਾਮਾਰੀ ਸਮੇ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਬਾਰੇ ਗਲਬਾਤ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਵਲੌ ਕਰੋਨਾ ਮਹਾਮਾਰੀ ਸਮੇ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਕੀਤਾ ਹੈ।ਉਨ੍ਹਾਂ ਕਿਹਾ ਕਿ ਮੈਂ ਅੰਮ੍ਰਿਤਸਰ ਦਾ ਬੱਚਾ ਹਾਂ ਇਥੇ ਜੰਮਿਆ ਪਲਿਆ ਹਾਂ। ਕਰੋਨਾ ਦੀ ਪਹਿਲੀ ਲਹਿਰ ਮੌਕੇ ਭਾਰਤ ਵਲੌ ਅਮਰੀਕਾ ਨੂੰ ਕੌਵਿਡ ਵੈਕਸੀਨ ਮੁਹਈਆ ਕਰਵਾਈ ਗਈ ਅਤੇ ਹੁਣ ਕੋਵਿਡ ਦੀ ਦੂਸਰੀ ਵੇਵ ਮੌਕੇ ਅਮਰੀਕਾ ਵਲੌ ਭਾਰਤ ਨੂੰ ਆਕਸੀਜਨ ਅਤੇ ਹੋਰ ਮੈਡੀਕਲ ਸਹੁਲਤਾ ਮੁਹਈਆ ਕਰਵਾਈਆ ਗਈਆ ਹਨ ਜਿਸਦੇ ਚਲਦੇ ਅਸੀ ਕਹਿ ਸਕਦੇ ਹਾ ਕਿ ਇਸ ਮਹਾਮਾਰੀ ਦੇ ਸਮੇ ਦੋਵੇ ਦੇਸ਼ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸਨ।ਦੋਵਾਂ ਦੇਸ਼ਾਂ ਦੇ ਸੰਬੰਧ ਬੜੇ ਵਧੀਆ ਹਨ।