2018 ਦੇ ਅਕਤੂਬਰ ਮਹੀਨੇ ‘ਚ ਵਾਪਰੇ ਦੁਸਹਿਰਾ ਰੇਲ ਹਾਦਸੇ ਦੇ ਕੇਸ ਦੀ ਸੁਣਵਾਈ ਦੌਰਾਨ ਸੀਜੀਐੱਮ ਦੀ ਅਦਾਲਤ ਨੇ ਸੌਰਵ ਮਦਾਨ ਸਮੇਤ 7 ਵਿਅਕਤੀਆਂ ਖਿਲਾਫ ਦੋਸ਼ ਆਇਦ ਕੀਤੇ ਹਨ। ਦੱਸ ਦਈਏ ਕਿ ਸੌਰਵ ਮਦਾਨ ਨੇ ਹੀ 2018 ‘ਚ ਜੌੜਾ ਫਾਟਕ ਇਲਾਕੇ ਵਿੱਚ ਰੇਲ ਪਟੜੀਆਂ ਨੇੜੇ ਦੁਸਹਿਰਾ ਸਮਾਗਮ ਕਰਵਾਇਆ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਵੀ ਹੈ।
ਦੱਸ ਦਈਏ ਕਿ ਜੌੜਾ ਫਾਟਕ ‘ਚ ਦੁਸਹਿਰੇ ਵਾਲੇ ਦਿਨ ਸਾਲ 2018 ‘ਚ ਭਿਆਨਕ ਰੇਲ ਹਾਦਸਾ ਹੋਇਆ ਸੀ, ਜਿਸ ਵਿਚ 58 ਲੋਕਾਂ ਦੀ ਮੌਤ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਮੌਕੇ ‘ਤੇ ਮੈਜਿਸਟ੍ਰੇਟ ਜਾਂਚ ਲਾਈ ਗਈ ਸੀ। ਜਾਂਚ ਦੌਰਾਨ ਪ੍ਰੋਗਰਾਮ ਦੀ ਮੁੱਖ ਮਹਿਮਾਨ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਗਈ, ਉਥੇ ਹੀ ਜਾਂਚ ‘ਚ ਦੁਸਹਿਰਾ ਪ੍ਰਬੰਧਕ ਸਮੇਤ ਨਿਗਮ, ਪੁਲਸ, ਲੋਕੋ ਪਾਇਲਟ ਤੇ ਗੇਟਮੈਨ ਖਿਲਾਫ ਕੋਤਾਹੀ ਦੀ ਰਿਪੋਰਟ ਬਣਾਈ ਗਈ, ਜਿਸ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੋਈ।
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਸ਼ੁੱਕਰਵਾਰ ਨੂੰ ਅਦਾਲਤ ਨੇ ਮਿੱਠੂ ਮਦਾਨ, ਰਾਹੁਲ ਕਲਿਆਣ, ਦੀਪਕ ਕੁਮਾਰ, ਕਰਨ ਭੰਡਾਰੀ, ਕਾਬਲ ਸਿੰਘ, ਦੀਪਕ ਗੁਪਤਾ ਤੇ ਭੁਪਿੰਦਰ ਸਿੰਘ ਖਿਲਾਫ ਦੋਸ਼ ਆਇਦ ਕੀਤੇ ਹਨ। ਜਾਣਕਾਰੀ ਮੁਤਾਬਿਕ ਪਤਾ ਕਿ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲ਼ੀ ਸੁਣਵਾਈ 2 ਦਸੰਬਰ ਨੂੰ ਤੈਅ ਕੀਤੀ ਜਾਵੇਗੀ।