21 years old punjabi died in Nigeria: ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਤਲਵੰਡੀ ਸੋਭਾ ਸਿੰਘ ਦੇ ਇੱਕੀ ਸਾਲਾ ਨੌਜਵਾਨ ਹਰਮਨ ਸਿੰਘ ਜੋ ਕਿ ਇਕ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਨਜ਼ਰੀਆ ਦੇਸ਼ ਵਿਚ ਗਿਆ ਹੋਇਆ ਸੀ ਤਾਂ ਉੱਥੇ ਉਸ ਦੀ ਹਾਲਤ ਖਰਾਬ ਹੋਣ ਕਾਰਨ ਬੀਤੀ ਰਾਤ ਮੌਤ ਹੋ ਗਈ। ਮੌਤ ਦੀ ਖਬਰ ਸੁਣਦੇ ਹੀ ਉਸ ਦੇ ਪਰਿਵਾਰ ਵਿੱਚ ਦੁੱਖ ਦਾ ਪਹਾੜ ਟੁੱਟਿਆ ਜਿਵੇਂ ਕਿ ਉਨ੍ਹਾਂ ਦਾ ਸਭ ਕੁਝ ਖ਼ਤਮ ਹੋ ਗਿਆ ਹੋਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਹਰਮਨ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਦਾ ਨੌਜਵਾਨ ਨਾਈਜੀਰੀਆ ਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਗਿਆ ਸੀ ਅਤੇ ਉਹ ਬਿਲਕੁਲ ਸਹੀ ਸਲਾਮਤੀ ਤਾਂ ਬੀਤੀ ਰਾਤ ਉਨ੍ਹਾਂ ਨੂੰ ਉੱਧਰੋਂ ਸੁਨੇਹਾ ਆਇਆ ਕਿ ਤੁਹਾਡੇ ਮੁੰਡੇ ਦੀ ਹਾਲਤ ਜ਼ਿਆਦਾ ਵਿਗੜ ਚੁੱਕੀ ਹੈ ਅਤੇ ਉਸ ਦੀ ਮੌਤ ਹੋ ਗਈ ਹੈ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਕੰਪਨੀ ਵਿੱਚ ਪਤਾ ਕਰਵਾਇਆ ਤਾਂ ਉਨ੍ਹਾਂ ਵੀ ਉਸ ਦੀ ਮੌਤ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੁੰਡੇ ਦੀ ਲਾਸ਼ ਨੂੰ ਇੰਡੀਆ ਭੇਜਿਆ ਜਾਵੇ। ਪਰ ਅਜੇ ਤੱਕ ਪਰਿਵਾਰ ਵਾਲਿਆਂ ਨੂੰ ਕੋਈ ਜਵਾਬ ਨਹੀਂ ਮਿਲਿਆ। ਉਧਰ ਹਰਮਨ ਦੀ ਮਾਤਾ ਰਜਵੰਤ ਕੌਰ ਨੇ ਭੁੱਬਾਂ ਮਾਰ-ਮਾਰ ਕੇ ਸਮਾਜ ਸੇਵੀਆਂ ਅਤੇ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਭਾਰਤ ਮੰਗਵਾਇਆ ਜਾਵੇ ਤਾਂ ਜੋ ਉਹ ਆਖ਼ਰੀ ਵਾਰ ਆਪਣੇ ਨੌਜਵਾਨ ਪੁੱਤ ਦਾ ਚਹਿਰਾ ਵੇਖ ਸਕਣ। ਉੱਧਰ ਇਸ ਸੰਬੰਧੀ ਪਿੰਡ ਦੇ ਸਰਪੰਚ ਰਾਜਬੀਰ ਸਿੰਘ ਨੇ ਵੀ ਸਮਾਜ ਸੇਵੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਹਰਮਨ ਸਿੰਘ ਦੀ ਲਾਸ਼ ਨੂੰ ਵਿਦੇਸ਼ ਵਿੱਚੋਂ ਵਾਪਸ ਮੰਗਵਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਜਾਵੇ ਤਾਂ ਜੋ ਉਨ੍ਹਾਂ ਦਾ ਪਰਿਵਾਰ ਆਖਰੀ ਵਾਰ ਉਸ ਨੂੰ ਵੇਖ ਸਕੇ ਉਨ੍ਹਾਂ ਦੱਸਿਆ ਕਿ ਹਰਮਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।