amritsar muslim ganj area: ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਮੁਸਲਿਮ ਗੰਜ ਇਲਾਕੇ ਦਾ ਹੈ ਜਿਥੋਂ ਦੇ ਰਹਿਣ ਵਾਲੇ ਲੋਕਾਂ ਅਤੇ ਸਮਾਜਿਕ ਧਾਰਮਿਕ ਜਥੇਬੰਦੀਆਂ ਵਲੋਂ ਰਿਹਾਇਸ਼ੀ ਜਗਾ ਤੇ ਸ਼ਰਾਬ ਦਾ ਠੇਕਾ ਖੋਲਣ ਦਾ ਜਿਥੇ ਵਿਰੋਧ ਕੀਤਾ ਗਿਆ ਉਥੇ ਹੀ ਜਨਤਾ ਜਨਾਰਦਨ ਨੇ ਕਿਹਾ ਕਿ ਜੇਕਰ ਸ਼ਰਾਬ ਦਾ ਠੇਕਾ ਇਥੇ ਖੁੱਲੇਗਾ ਤਾ ਅਸੀਂ ਉਸਦੇ ਵਿਚ ਪਈ ਸਾਰੀ ਸ਼ਰਾਬ ਗਟਰ ਵਿਚ ਰੋੜ ਕੇ ਦਿਖਾਵਾਗੇ। ਇਸ ਮੌਕੇ ਗੱਲਬਾਤ ਕਰਦਿਆਂ ਸ਼ਿਵ ਸੈਨਾ ਟਕਸਾਲੀ ਤੇ ਪ੍ਰਧਾਨ ਸੁਧੀਰ ਸੂਰੀ ਨੇ ਕਿਹਾ ਕਿ ਸਰਕਾਰ ਵਲੋਂ ਪਹਿਲਾ ਹੀ ਲੋਕਾਂ ਦਾ ਕਰੋਨਾ ਦੇ ਬਹਾਨੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਲੋਕ ਲਾਕਡਾਉਨ ਦੇ ਚਲਦਿਆਂ ਜਲਦੀ ਕੰਮ ਕਾਰ ਕਰਨ ਨੂੰ ਮਜਬੂਰ ਹਨ ਅਤੇ ਹੁਣ ਸਰਕਾਰ ਗਲੀ ਗਲੀ ਠੇਕੇ ਖੁੱਲਾ ਲੋਕਾਂ ਨੂੰ ਨਸ਼ਿਆ ਵੱਲ ਤੋਰ ਰਹੀ ਹੈ।
ਸਰਕਾਰਾਂ ਨੂੰ ਲੋਕਾਂ ਦੀ ਰੋਟੀ ਰੋਜੀ ਦੀ ਕੋਈ ਚਿੰਤਾ ਨਹੀ ਸਗੋ ਸਰਾਬ ਦੀ ਵਿਕਰੀ ਵਧਾਉਣ ਲਈ ਗਲੀ ਗਲੀ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਹਨ। ਜਿਸਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਠੇਕਾ ਖੋਲਿਆ ਗਿਆ ਤਾ ਠੇਕੇ ਤੇ ਪਈ ਸਾਰੀ ਸ਼ਰਾਬ ਗਟਰ ਵਿਚ ਰੌੜ ਦਿਤੀ ਜਾਵੇਗੀ ਅਤੇ ਜੇਕਰ ਜਨਤਾ ਜਨਾਰਦਨ ਵਲੌ ਠੇਕਾ ਖੁੱਲ੍ਹਣ ਤੇ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਉਸ ਦੇ ਜਿੰਮੇਵਾਰ ਅਸੀਂ ਨਹੀ ਹੋਵਾਗੇ। ਉਧਰ ਪੁਲਿਸ ਅਧਿਕਾਰੀ ਬਿਕਰਮਜੀਤ ਦਾ ਕਹਿਣਾ ਸੀ ਕਿ ਸਾਨੂੰ ਪਤਾ ਲਗਾ ਸੀ ਕਿ ਲੋਕ ਇੱਥੇ ਖੁੱਲੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਜਿਸਦੇ ਚਲਦੇ ਮੌਕੇ ਤੇ ਪਹੁੰਚੇ ਹਾ ਜੇਕਰ ਲੌਕਾ ਨੂੰ ਇਸ ਬਾਰੇ ਇਤਰਾਜ ਹੈ ਤਾ ਠੇਕਾ ਨਹੀ ਖੁੱਲ੍ਹਣ ਦਿੱਤਾ ਜਾਵੇਗਾ।