ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਵੱਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ । ਜਦੋਂ ਦੋ ਦਿਨ ਪਹਿਲਾਂ ਇੱਕ ਵਿਅਕਤੀ ਕੋਲੋ ਤੇਜ ਹਥਿਆਰ ਨਾਲ ਵਾਰ ਕਰ ਐਕਟਿਵਾ ਤੇ ਉਸਦਾ ਪਰਸ ਖੋਹ ਕੇ ਫਰਾਰ ਹੋ ਗਏ ਸਨ। ਪੁਲਿਸ ਵੱਲੋਂ ਮੁਖਬਰ ਦੀ ਇਤਲਾਹ ਤੇ ਤਿੰਨੋ ਦੋਸ਼ੀ ਪੁਲਿਸ ਵੱਲੋਂ ਕਾਬੂ ਕਰ ਲਏ ਗਏ, ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਵੱਲੋਂ ਅੰਮ੍ਰਿਤਸਰ ਵਿਖੇ ਮੁਦਈ ਪਵਨ ਕੁਮਾਰ ਪੁੱਤਰ ਰਾਮ ਪ੍ਰਕਾਸ਼ ਵਾਸੀ ਮਕਾਨ ਨੰਬਰ 8 ਐਫ 13 ਗਲੀ ਨੰਬਰ ਤਿੰਨ ਗੋਕਲ ਵਿਹਾਰ ਬਟਾਲਾ ਰੋਡ ਅੰਮ੍ਰਿਤਸਰ ਦੇ ਬਿਆਨ ਪਰ ਮੁਕੱਦਮਾ ਨੰਬਰ 208 ਮਿਤੀ 07-08-2021 ਜੁਰਮ 379ਬੀ, 34 ਭ:ਦ: ਥਾਣਾ ਮਕਬੂਲਪੁਰਾ ਦਰਜ ਰਜਿਸਟਰ ਕੀਤਾ ਗਿਆ ਕਿ ਮਿਤੀ 07-08-202) ਨੂੰ ਸੁਭਾ ਕ੍ਰੀਬ 03:15 AM ਲਿਲੀ ਜੋਰਟ ਨਜਦੀਕ ਪਵਨ ਕੁਮਾਰ ਉੱਕਤ ਦੇ ਐਕਟਿਵਾ ਨੂੰ ਤਿੰਨ ਨੌਜਵਾਨਾਂ ਵੱਲੋਂ ਸਾਈਡ ਮਾਰ ਕੇ ਉਸਨੂੰ ਸੁੱਟ ਲਿਆ ਤੇ ਉਸਦਾ ਮੋਬਾਇਲ ਫੋਨ ਖੋਣ ਲੱਗੇ ਨਾਲ ਹੱਥੋਪਾਈ ਕੀਤੀ ਤੇ ਉਹਦੇ ਤੇ ਕ੍ਰਿਪਾਨ ਨਾਲ ਵਾਰ ਕੀਤੇ ਜੋ ਪਹਿਲਾ ਵਾਰ ਉਸਦੇ ਸੱਜੇ ਪੱਟ ਤੇ ਲੱਗਾ ਅਤੇ ਉਸਦਾ ਮੋਬਾਇਲ ਅਤੇ ਐਕਟਿਵਾ ਖੋਹ ਕੇ ਲੈ ਗਏ ਸੀ ਜੋ ਉਸਦੀ ਐਕਟਿਵਾ ਵਿੱਚ ਹੀ ਉਸਦਾ ਪਰਸ ਸੀ।
ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ਅਮਨਦੀਪ ਕੌਰ ਮੁੱਖ ਅਫਸਰ ਥਾਣਾ ਵੱਲੋਂ ਅੰਮ੍ਰਿਤਸਰ ਵੱਲੋਂ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ 48 ਘੰਟਿਆਂ ਦੇ ਵਿੱਚ ਹੀ ਤਿੰਨਾ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ। ਜਿੰਨਾ ਪਾਸੋਂ ਖੋਹ ਕੀਤੀ ਐਕਟਿਵਾ, ਮੋਬਾਇਲ ਬ੍ਰਾਮਦ ਕੀਤਾ ਜਾ ਚੁੱਕਾ ਹੈ। ਜੋ ਇਹਨਾ ਅਪਰਾਧੀਆ ਪਾਸੋਂ ਵਾਰਦਾਤਾ ਵਲੋਂ ਵਰਤੋਂ ਵਿੱਚ ਲਿਆਂਦੇ ਜਾਂਦੇ ਹਥਿਆਰ ਕ੍ਰਿਪਾਨ, ਦਾਤਰ ਅਤੇ ਇੱਕ ਖਾਸ ਤਿਆਰ ਕੀਤਾ ਪੇਜ ਕਸ ਵੀ ਬ੍ਰਾਮਦ ਕੀਤਾ ਗਿਆ ਹੈ। ਜਿੰਨਾ ਦਾ ਨਾਮ ਪਤਾ ਅਰੁਨਜੀਤ ਸਿੰਘ ਉਰਫ ਮਨੀ ਪੁੱਤਰ ਕਰਨਜੀਤ ਸਿੰਘ ਵਾਸੀ ਗਲੀ ਨੰਬਰ 2, ਨਿਰਮਲਾ ਕਲੋਨੀ ਛੇਹਾਰਟਾ ਅੰਮ੍ਰਿਤਸਰ, ਸਤਨਾਮ ਸਿੰਘ ਉਰਫ ਸ਼ਾਮੂ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ 3, ਬਾਬਾ ਫਰੀਦ ਨਗਰ ਅਮ੍ਰਿਤਸਰ ਅਤੇ ਰਜਿੰਦਰ ਸਿੰਘ ਉਰਫ ਰਾਜਾ ਪੁੱਤਰ ਨਿਰਮਲ ਸਿੰਘ ਵਾਸੀ ਸਨ ਸਾਹਿਬ ਹਨ ਬਾਬਾ ਦੀਪ ਸਿੰਘ ਕਲੋਨੀ ਅਮ੍ਰਿਤਸਰ ਹੈ। ਜਿੰਨਾ ਬਾਰੇ ਤਸਦੀਕ ਕਰਨ ਤੇ ਪਾਇਆ ਗਿਆ ਇਹਨਾ ਵੱਲੋ ਹੋਰ ਵੀ ਕਈ ਲੁੱਟ ਖੋਹ ਅਤੇ ਜਾਨਲੇਵਾ ਹਮਲੇ ਵਰਗੀਆਂ ਵਾਰਦਾਤਾ ਵੱਖ ਵੱਖ ਜ਼ਿਲਿਆਂ ਵਿੱਚ ਕੀਤੀਆਂ ਗਈਆਂ ਹਨ। ਇਹਨਾਂ ਦੋਸ਼ੀਆ ਨਾਲ ਕੀਤੀ ਮੁੱਢਲੀ ਪੁੱਛ-ਗਿੱਛ ਦੌਰਾਨ ਇਹਨਾ ਨੇ ਅੰਮ੍ਰਿਤਸਰ ਵਿਖੇ ਹੀ ਕੁੱਛ ਦਿਨ ਪਹਿਲਾ ਇੱਕ ਮੋਟਰਸਾਈਕਲ ਖੋਹ ਕਰਨ ਬਾਰੇ ਇੰਕਸਾਫ ਕੀਤਾ ਹੈ ਅਤੇ ਇਹਨਾਂ ਪਾਸੋਂ ਹੋਰ ਵੀ ਡੂੰਗਿਆਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਾ ਜੋ ਇਹਨਾਂ ਵੱਲੋਂ ਕੀਤੀਆਂ ਹੋਰ ਵਾਰਦਾਤਾ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।