ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਇਕ ਵੀਡਿਓ ਸੋਸ਼ਲ ਮੀਡੀਆ ਤੇਜੀ ਨਾਲ ਵਾਇਰਲ ਹੋਈ ਜਿਸ ਵਿੱਚ ਅੰਮ੍ਰਿਤਸਰ ਦੀ ਮਸ਼ਹੂਰ ਆਈ. ਡੀ.ਐੱਚ ਮਾਰਕਿਟ, ਨੇੜੇ ਬੱਸ ਸਟੈਂਡ ਵਿੱਚ ਇੱਕ ਵਿਅਕਤੀ ਨੂੰ ਪਹਿਲਾਂ ਖੰਬੇ ਨਾਲ ਬਨਿਆਂ ਗਿਆ। ਉਪਰੰਤ ਉਸਦਾ ਪਰਨਾਂ ਉਤਾਰ ਕੇ ਕੈਂਚੀ ਲੈਕੇ ਕੁਝ ਵਿਅਕਤੀਆਂ ਵਲੋਂ ਉਸਦੇ ਸਿਰ ਅਤੇ ਦਾਹੜੀ ਦੇ ਵਾਲ ਕੱਟ ਦਿੱਤੇ ਗਏ। ਇਹ ਸਾਰਾ ਕਾਰਾ ਲਾਗੇ ਬੈਠੇ ਲੋਕ ਤਮਾਸ਼ਬੀਨ ਬਣੇ ਦੇਖਦੇ ਰਹੇ ਕਿਸੇ ਨੇ ਉਸਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਉਕਿ ਉਹ ਵਿਅਕਤੀ ਪਹਿਲਾਂ ਤੋਂ ਹੀ ਭੁਝੰਗੀ ਸੀ।
ਇਸਲਈ ਇਸ ਤੇ ਕਿਸੇ ਨੇ ਧਾਰਮਿਕ ਪੱਖ ਤੋਂ ਇਸ ਤੇ ਗੌਰ ਨਹੀਂ ਕੀਤਾ ਪਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾਂ ਦਾ ਜਦੋਂ ਸਿੱਖ ਸਟੂਡੈਂਟਸ ਫਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੂੰ ਪਤਾ ਲੱਗਾ ਤਾਂ ਉਹ ਸਾਥੀਆਂ ਸਮੇਤ ਅਜਿਹੇ ਕਾਰਾ ਕਰਨ ਵਾਲੇ ਦੀ ਦੁਕਾਨ ‘ਤੇ ਪਹੁੰਚੇ । ਜਿਸ ਉਪਰੰਤ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਇਸਦੀ ਭਨਕ ਲੱਗ ਗਈ ਅਤੇ ਨਜਦੀਕੀ ਥਾਣਾ ਰਾਮਬਾਗ ਤੋਂ ਪੁਲਿਸ ਮੌਕੇ ‘ਤੇ ਪਹੁੰਚੀ । ਜਿਸ ਉਪਰੰਤ ਕਸੂਰਵਾਰਾਂ ਨੇ ਆਪਣਾ ਦੋਸ਼ ਕਬੂਲਦੇ ਹੋਏ ਲਿਖਿਤ ਵਿਚ ਇਸਦੀ ਮੁਆਫੀ ਮੰਗ ਲਈ ਅਤੇ ਅੱਗੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਅਜਿਹੇ ਕੰਮਾਂ ਤੋਂ ਸੰਕੋਚ ਕਰਨ ਦਾ ਆਸ਼ਵਾਸਨ ਦਿੱਤਾ।
ਇਸ ਮੋਕੇ ਨਾਨਕ ਸਿੰਘ ਸਿੰਘ ਆਈ. ਡੀ. ਐਚ ਮਾਰਕਿਟ , ਮਨਮੋਹਨ ਸਿੰਘ ਲਾਟੀ ਕੋਮੀ ਮੀਤ ਪ੍ਰਧਾਨ , ਮਨਜੀਤ ਸਿੰਘ ਜੋੜਾ ਫਾਟਕ ਕੋਮੀ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ , ਜਗਪ੍ਰੀਤ ਸਿੰਘ ਮੱਨੀ , ਕਵਰਦੀਪ ਸਿੰਘ ਪਿੰਕਾ , ਗੋਤਮ ਅਰੋੜਾ ਰੋਹਿਤ ਸ਼ਰਮਾ ਆਦਿ ਹਾਜ਼ਰ ਸਨ। ਅੱਜ ਮਿਤੀ 8 ਅਗਸਤ ਨੂੰ ਅੰਮ੍ਰਿਤਸਰ ਦੀ ਆਈ. ਡੀ.ਐੱਚ ਮਾਰਕਿਟ ਵਿਚ ਕੁਝ ਦੁਕਾਨਦਾਰਾਂ ਵਲੋਂ ਇਕ ਵਿਅਕਤੀ ਨੂੰ ਚੋਰੀ ਕਰਦੇ ਫੜ੍ਹਿਆ ਗਿਆ ਤਾਂ ਉਸਨੂੰ ਜਲੀਲ ਕਰਨ ਲਈ ਮਾਰਕਿਟ ਵਿੱਚ ਹੀ ਖੰਬੇ ਨਾਲ ਬੰਨ ਕੇ ਉਪਰੰਤ ਉਸਦਾ ਪਰਨਾਂ ਉਤਾਰ ਕੇ ਲੋਕਾਂ ਸਾਮ੍ਹਣੇ ਵਾਲ ਕੱਟ ਦਿੱਤੇ ਗਏ। ਇਸ ਘਟਨਾ ਬਾਰੇ ਪਤਾ ਲੱਗਣ ਤੇ ਸਿੱਖ ਸਟੂਡੈਂਟਸ ਫੈਡਰੇਸਨ ( ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਮੌਕੇ ਤੇ ਪਹੁੰਚੇ ਅਤੇ ਕਸੂਰਵਾਰਾਂ ਕੋਲੋਂ ਲਿਖਤੀ ਮੁਆਫੀ ਮੰਗਵਾ ਕੇ ਇਨਸਾਫ ਕੀਤਾ ਗਿਆ। ਇਸ ਮੋਕੇ ਨਾਨਕ ਸਿੰਘ ਸਿੰਘ ਆਈ. ਡੀ. ਐਚ ਮਾਰਕਿਟ , ਮਨਮੋਹਨ ਸਿੰਘ ਲਾਟੀ , ਮਨਜੀਤ ਸਿੰਘ ਜੋੜਾ ਫਾਟਕ ਕੋਮੀ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਜਗਪ੍ਰੀਤ ਸਿੰਘ ਮੱਨੀ , ਕਵਰਦੀਪ ਸਿੰਘ ਪੀਕਾ , ਗੋਤਮ ਅਰੋੜਾ ਰੋਹਿਤ ਸ਼ਰਮਾ ਆਦਿ ਹਾਜ਼ਰ ਸਨ।