ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਹਲਕਾ ਪਛਮੀ ਦੇ ਥਾਣਾ ਕੰਟੌਨਮੈਟ ਦਾ ਹੈ ਜਿਥੋਂ ਦੇ ਗੁਰੂ ਨਾਨਕ ਵਾੜਾ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੌ ਉਥੋਂ ਦੇ ਰਹਿਣ ਵਾਲੇ ਗੁਰਮਹਿੰਦਰ ਸਿੰਘ ਅਤੇ ਪਤਨੀ ਸੁਰਜੀਤ ਕੌਰ ਉਮਰ 73 ਸਾਲ ਜੌ ਕਿ ਉਥੇ ਰਹਿੰਦੇ ਸੀ ਤੇ ਜਦੋ ਸ਼ਾਮ ਉਹਨਾ ਦੀ ਕੰਮ ਵਾਲੀ ਵਲੌ ਦਰਵਾਜਾ ਖੋਲਿਆ ਗਿਆ ਤਾ ਅੰਦਰ ਸੁਰਜੀਤ ਕੌਰ ਦੀ ਲਾਸ਼ ਪਈ ਹੋਈ ਸੀ ਪੁਲਿਸ ਨੂੰ ਤੁਰੰਤ ਇਤਲਾਹ ਦੇਣ ਤੇ ਪੁਲਿਸ ਵਲੌ ਉਥੇ ਪਹੁੰਚ ਕਾਰਵਾਈ ਸੁਰੂ ਕਰ ਦਿਤੀ ਗਈ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ਡੀ ਸੀ ਪੀ ਮੁਖਵਿੰਦਰ ਸਿੰਘ ਭੁੱਲਰ ਨੇ ਦਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਇਥੇ ਇਕ ਬਜੂਰਗ ਔਰਤ ਦੀ ਲਾਸ਼ ਮਿਲੀ ਹੈ ਜਿਸ ਦਾ ਮੁਢਲੀ ਤਫਤੀਸ਼ ਵਿਚ ਪਤਾ ਲਗਾ ਹੈ ਕਿ ਪੈਸੇ ਅਤੇ ਨਕਦੀ ਦੀ ਲੁਟ ਕਾਰਨ ਔਰਤ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੈ ਜਲਦ ਹੀ ਇਸ ਮਾਮਲੇ ਦੀ ਤਫਤੀਸ਼ ਕਰ ਦੌਸ਼ੀਆ ਨੂੰ ਫੜੀਆਂ ਜਾਵੇਗਾ।