ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਪਿੰਡ ਖੋਖਰ ਨੇੜੇ ਤੇਜ਼ ਰਫ਼ਤਾਰ ਟਿਪਰ ਅਤੇ ਕਾਰ ਦੀ ਆਹਮੋ ਸਾਹਮਣੇ ਹੋਈ ਭਿਆਨਕ ਟੱਕਰ ਵਿੱਚ ਕਾਰ ਸਵਾਰ 4 ਲੋਕਾਂ ਦੀ ਹੋਈ ਹੈ ਅਤੇ ਇਸ ਘਟਨਾ ਵਿੱਚ ਇਕ 3 ਸਾਲਾਂ ਦੀ ਬੱਚੀ ਗੰਭੀਰ ਜ਼ਖਮੀ ਹੈ। ਜਿਸ ਨੂੰ ਇਲਾਜ ਲਈ ਸਿਵਿਲ ਹਸਪਤਾਲ ਵਿੱਚ ਭੇਜ ਦਿਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਇਕੋ ਪਰਿਵਾਰ ਦੇ ਨਾਲ ਸਬੰਧਤ ਹਨ ਅਤੇ ਇਹ ਪਰਿਵਾਰ ਸਿਵਿਲ ਹਸਪਤਾਲ ਤੋਂ ਦਵਾਈ ਲੈਕੇ ਗੁਰਦਾਸਪੁਰ ਤੋਂ ਕਲਾਨੌਰ ਜਾ ਰਹੇ ਹਨ ਅਤੇ ਸਾਹਮਣੇ ਤੋਂ ਆ ਰਹੇ ਇਕ ਟਿਪਰ ਵਿਚ ਜਾ ਵਜੇ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਇਕ ਤੇਜ਼ ਰਫ਼ਤਾਰ ਕਾਰ ਗੁਰਦਾਸਪੁਰ ਤੋਂ ਕਲਾਨੌਰ ਆ ਰਹੀ ਸੀ ਜਦ ਇਹ ਪਿੰਡ ਖੋਖਰ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਮਿਟੀ ਨਾਲ ਭਰੇ ਟਿੱਪਰ ਨਾਲ ਜਾ ਟਕਰਾਈ ਇਸ ਘਟਨਾ ਵਿਚ ਕਾਰ ਚਾਲਕ ਵਿਕਰਮ ਮਸੀਹ ਅਤੇ ਉਸ ਦੇ ਨਾਲ ਬੈਠੀਆਂ ਤਿੰਨ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਸਾਲਾ ਬੱਚੀ ਕ੍ਰਿਸਟਸ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਿਆ ਗਿਆ ਹੈ ਉਹਨਾਂ ਦਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਫਿਲਹਾਲ ਮੌਕੇ ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।