batala cylinder pipe leakage: ਬਟਾਲਾ ਦੇ ਮੁਰਗੀ ਮੋਹਲੇ ‘ਚ ਰਹਿ ਰਹੇ ਇਕ ਪ੍ਰਵਾਸੀ ਮਜਦੂਰ ਖਾਣਾ ਬਣਾਉਂਦੇ ਹੋਏ ਐਲਪੀਜੀ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਨਾਲ ਲੱਗੀ ਤਾਂ ਉਹ ਅੱਗ ‘ਚ ਬੁਰੀ ਤਰ੍ਹਾਂ ਝੁਲਸ ਗਿਆ। ਉਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਵਲੋਂ ਮੁਢਲੇ ਮੈਡੀਕਲ ਇਲਾਜ ਤੋਂ ਬਾਅਦ ਹਾਲਾਤ ਗੰਭੀਰ ਹੋਣ ਦੇ ਚਲਦੇ ਉਕਤ ਪ੍ਰਵਾਸੀ ਨੂੰ ਅੰਮ੍ਰਿਤਸਰ ਹਸਪਤਾਲ ਚ ਇਲਾਜ ਲਈ ਭੇਜ ਦਿਤਾ ਗਿਆ ਹੈ।
ਬਟਾਲਾ ਦੇ ਮੁਰਗੀ ਮੋਹਲਾ ‘ਚ ਰਹਿ ਰਹੇ ਪ੍ਰਵਾਸੀ ਧੰਨ ਸੀ ਪੁੱਤਰ ਮੰਗਲੀ ਰਾਮ ਜੋਕਿ ਕੁਲਚੇ ਛੋਲੇ ਦੀ ਰੇਹੜੀ ਲਗਾਉਂਦਾ ਹੈ। ਅੱਜ ਸ਼ਾਮ ਆਪਣੇ ਘਰ ‘ਚ ਜਦ ਖਾਣਾ ਬਣਾਉਣ ਲੱਗਾ ਤਾਂ ਅਚਾਨਕ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਨਾਲ ਲੱਗੀ। ਅੱਗ ਦੀ ਚਪੇਟ ‘ਚ ਆ ਗਿਆ ਅਤੇ ਰੌਲਾ ਸੁਣ ਕੇ ਗੁਆਂਢ ਰਹਿ ਰਹੇ ਲੋਕਾਂ ਨੇ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾਇਆ ਜਦਕਿ ਅੱਗ ਦੀ ਲਪੇਟ ‘ਚ ਆਏ ਪ੍ਰਵਾਸੀ ਬੁਰੀ ਤਰ੍ਹਾਂ ਝੁਲਸ ਗਿਆ ਹੈ ਅਤੇ ਗੁਆਂਢ ਰਹਿ ਰਹੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ‘ਚ ਦਾਖਿਲ ਕਰਵਾਇਆ। ਜਿਥੇ ਐਮਰਜੰਸੀ ‘ਚ ਡਿਊਟੀ ਕਰ ਰਹੇ ਡਾਕਟਰ ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਵਲੋਂ ਮੁਢਲੇ ਤੌਰ ‘ਤੇ ਜੋ ਮੈਡੀਕਲ ਇਲਾਜ ਬਣਦਾ ਸੀ ਉਹ ਕੀਤਾ ਗਿਆ ਹੈ ਲੇਕਿਨ ਉਕਤ ਮਰੀਜ਼ ਬੁਰੀ ਤਰ੍ਹਾਂ ਝੁਲਸ ਗਿਆ ਹੈ ਅਤੇ ਹਾਲਤ ਗੰਭੀਰ ਹੋਣ ਦੇ ਚਲਦੇ ਉਸ ਨੂੰ ਇਲਾਜ ਲਈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ।