batala lawyers fight: ਜਨਤਾ ਨੂੰ ਝਗੜਿਆਂ ਦੇ ਕੇਸਾਂ ਨੂੰ ਲੈਕੇ ਕਾਨੂੰਨੀ ਸ਼ਿਕੰਜੇ ਵਿਚੋਂ ਬਚਾਉਣ ਵਾਲੇ ਵਕੀਲ ਖੁਦ ਆਪਸ ਵਿਚ ਝਗੜੇ ਅਤੇ ਝਗੜੇ ਦਾ ਕਾਰਨ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਕਿ ਝਗੜੇ ਦਾ ਕਾਰਨ ਸੀ ਅਦਾਲਤ ਵਿਚ ਆਪਣੇ ਮਸਲਿਆਂ ਨੂੰ ਲੈਕੇ ਆਉਣ ਵਾਲੇ ਗ੍ਰਾਹਕ। ਬਟਾਲਾ ਕੋਰਟ ਵਿਚ ਪ੍ਰੈਕਟਿਸ ਕਰਨ ਵਾਲੇ ਵਕੀਲਾਂ ਦੇ ਦੋ ਗਰੁੱਪ ਕੋਰਟ ਤੋਂ ਥੋੜੀ ਹੀ ਦੂਰੀ ਤੇ ਆਪਸ ਵਿਚ ਝਗੜ ਪਏ ਅਤੇ ਇਕ ਵਕੀਲ ਨੇ ਆਪਣੇ ਸਾਥੀਆਂ ਸਮੇਤ ਤੇਜ਼ ਧਾਰ ਹਥਿਆਰ ਲੈਕੇ ਦੂਸਰੇ ਵਕੀਲ ਉੱਤੇ ਜਾਨ ਲੇਵਾ ਹਮਲਾ ਕਰ ਦਿੱਤਾ। ਗੱਡੀ ਦੀ ਭੰਨਤੋੜ ਵੀ ਕਰ ਦਿੱਤੀ। ਪੀੜ੍ਹਤ ਵਕੀਲ ਅਨੁਸਾਰ ਗੋਲੀਆਂ ਵੀ ਚਲਾਈਆਂ ਗਈਆਂ। ਝਗੜੇ ਦੀ ਇਤਲਾਹ ਮਿਲਦੇ ਹੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਤਫਤੀਸ਼ ਤੋਂ ਬਾਅਦ ਬਣਦੀ ਕਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਪੀੜਤ ਵਕੀਲ ਦੀਪਕ ਕੁਮਾਰ ਮੋਹਨ ਨੇ ਦੱਸਿਆ ਕਿ ਉਹ ਬਟਾਲਾ ਕੋਰਟ ਵਿਚ ਪ੍ਰੈਕਟਿਸ ਕਰਦੇ ਹਨ ਅਤੇ ਕੋਰਟ ਵਿਚ ਕੁਝ ਅਰਦਲੀ ਅਤੇ ਨਾਇਬ ਕੋਰਟ ਵਿਚ ਆਉਣ ਵਾਲੇ ਲੋਕਾਂ ਨੂੰ ਬੇਹਕਾਕੇ ਤੇ ਇਹ ਕਹਿ ਕੇ ਸਰਕਾਰੀ ਵਕੀਲ ਕੋਲ ਆਪਣਾ ਕੇਸ ਲੈਕੇ ਜਾਓ ਉਹ ਜਲਦ ਕੇਸ ਹੱਲ ਕਰ ਦੇਣਗੇ ਕਿਉਕਿ ਓਹਨਾ ਦੀ ਜੱਜ ਨਾਲ ਸਿੱਧੀ ਗੱਲਬਾਤ ਹੈ ਇਹ ਕਹਿ ਕੇ ਤੇ ਉਹ ਲੋਕਾਂ ਨੂੰ ਪਰਮਜੀਤ ਵਕੀਲ ਕੋਲ ਲੈ ਜਾਂਦੇ ਸਨ ਅਤੇ ਉਸਦੇ ਕੋਲੋ ਕਮਿਸ਼ਨ ਲੈ ਲੈਂਦੇ ਸੀ। ਇਸ ਦੀ ਸ਼ਿਕਾਇਤ ਵੀ ਕੀਤੀ ਗਈ ਹੈ ਅਤੇ ਅੱਜ ਵੀ ਓਹਨਾ ਵਲੋਂ ਇਸੇ ਤਰਾਂ ਹੀ ਕੀਤਾ ਜਾ ਰਿਹਾ ਸੀ ਤੇ ਪੀਤੜ੍ਹ ਵਲੋਂ ਉਨ੍ਹਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੇ ਇਸ ਬਾਰੇ ਪਰਮਜੀਤ ਵਕੀਲ ਨੂੰ ਦੱਸ ਦਿੱਤਾ ਜਿਸ ਦੀ ਰੰਜਿਸ਼ ਕਾਰਨ ਪਰਮਜੀਤ ਵਕੀਲ ਵਲੋਂ ਤੇਜ਼ ਧਾਰ ਹਥਿਆਰਾਂ ਅਤੇ ਅਸਲੇ ਸਮੇਤ ਉਨ੍ਹਾਂ ਉੱਤੇ ਜਾਨ ਲੇਵਾ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਪੀੜਤ ਦਾ ਕਹਿਣਾ ਸੀ ਕਿ ਉਸਨੇ ਕੋਰਟ ਦੇ ਵੱਲ ਆਪਣੀ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਓਥੇ ਹੀ ਲੋਕਾਂ ਨੂੰ ਇਨਸਾਫ ਦਿਲਾਉਣ ਵਾਲੇ ਖੁਦ ਇੰਸਾਫ ਦੀ ਅਪੀਲ ਕਰਦੇ ਦਿਖੇ।
ਮੌਕੇ ‘ਤੇ ਤਫਤੀਸ਼ ਕਰਨ ਪਹੁੰਚੇ ਸੰਬੰਧਿਤ ਥਾਣਾ ਦੇ ਐਸ ਐਚ ਓ ਅਮੋਲਕ ਸਿੰਘ ਦਾ ਕਹਿਣਾ ਸੀ ਕਿ ਦੋ ਵਕੀਲਾਂ ਵਿਚ ਝਗੜਾ ਹੋਇਆ ਹੈ ਗੱਡੀ ਦੀ ਭੰਨਤੋੜ ਕੀਤੀ ਗਈ ਹੈ। ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਜੋ ਕੁਝ ਵੀ ਸਾਹਮਣੇ ਆਏਗਾ ਉਸੇ ਦੇ ਹਿਸਾਬ ਨਾਲ ਬਣਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।