ਤਰਨਤਾਰਨ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੀਨਾਨਗਰ ਤੋਂ ਬਹਿਰਾਮਪੁਰ ਰੋਡ ‘ਤੇ ਪਿਛਲੇ ਕਈ ਸਾਲਾਂ ਤੋਂ ਰੇਲਵੇ ਓਵਰਬ੍ਰਿਜ ‘ਤੇ ਕੰਮ ਚਲ ਰਿਹਾ ਹੈ ਪਰ ਅੱਜ ਉਥੇ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਰੇਲਵੇ ਬ੍ਰਿਜ ‘ਤੇ ਕੰਮ ਕਰਦੇ ਸਮੇਂ ਨੌਜਵਾਨ ਦੀ ਸੇਫਟੀ ਬੈਲਟ ਟੁੱਟ ਗਈ ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਬਲਦੇਵ ਵਜੋਂ ਹੋਈ ਹੈ ਤੇ ਉਹ ਤਰਨਤਾਰਨ ਦੇ ਪਿੰਡ ਠੱਠੀਆਂ ਖੁਰਦ ਦਾ ਰਹਿਣ ਵਾਲਾ ਸੀ। ਦੱਸ ਦੇਈਏ ਕਿ ਨੌਜਵਾਨ ਰੇਲਵੇ ਓਵਰਬ੍ਰਿਜ ਤੋਂ ਡਿੱਗ ਕੇ ਸਿੱਧਾ ਹੇਠਾਂ ਜ਼ਮੀਨ ‘ਤੇ ਡਿੱਗਿਆ। ਹਾਲਾਂਕਿ ਮ੍ਰਿਤਕ ਆਪਣੇ ਪਰਿਵਾਰ ਨਾਲ ਹੋਲੀ ਮਨਾ ਕੇ ਅੱਜ ਹੀ ਕੰਸਟ੍ਰਕਸ਼ਨ ਵਾਲੀ ਸਾਈਡ ‘ਤੇ ਵਾਪਸ ਪਰਤਿਆ ਸੀ ਪਰ ਅਚਾਨਕ ਸੇਫਟੀ ਬੈਲਟ ਟੁੱਟਣ ਕਾਰਨ ਮੂੰਹ ਭਾਰ ਹੇਠਾਂ ਡਿੱਗਿਆ। ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੂੰ ਵੱਡਾ ਝਟਕਾ! ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ BJP ‘ਚ ਹੋਏ ਸ਼ਾਮਿਲ
ਦੱਸ ਦੇਈਏ ਕਿ ਉਥੇ ਮੌਜੂਦ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇਥੇ ਕਿਸੇ ਤਰ੍ਹਾਂ ਦੀ ਕੋਈ ਸੇਫਟੀ ਮੌਜੂਦ ਨਹੀਂ ਹੈ। ਜਦੋਂ ਬਲਦੇਵ ਸਿੰਘ ਓਵਰਬ੍ਰਿਜ ਤੋਂ ਹੇਠਾਂ ਡਿੱਗਿਆ ਤਾਂ ਉਸ ਨੂੰ ਐਂਬੂਲੈਂਸ ਰਾਹੀਂ ਨਹੀਂ ਸਗੋਂ ਸਕੂਟਰ ਉਤੇ ਬਿਠਾ ਕੇ ਹਸਪਤਾਲ ਲਿਆਂਦਾ ਗਿਆ ਤੇ ਦੂਜੇ ਪਾਸੇ ਇਸ ਮਾਮਲੇ ਵਿਚ ਪੁਲਿਸ ਵੱਲੋਂ ਕੋਈ ਬਿਆਨ ਸਾਂਝਾ ਨਹੀਂ ਕੀਤਾ ਗਿਆ। ਤੇ ਨਾ ਹੀ ਉਥੇ ਮੌਜੂਦ ਠੇਕੇਦਾਰ ਦਾ ਕੋਈ ਬਿਆਨ ਸਾਹਮਣੇ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -: