ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਤੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਦਾ ਹੈ ਜਿੱਥੇ ਇਕ ਘਰ ਦੇ ਵਿੱਚ ਕੁੱਝ ਹਥਿਆਰਬੰਦ ਨੋਜਵਾਨਾਂ ਵੱਲੌਂ ਹਮਲਾ ਕੀਤਾ ਗਿਆ ਸੀ, ਤਸਵੀਰਾਂ ਸੀ ਸੀ ਟੀ ਵੀ ਵਿੱਚ ਕੈਦ ਜ਼ਰੂਰ ਹੋਈਆ ਪਰ ਪੀੜਤਾਂ ਨੂੰ ਠੋਸ ਸੀਸੀਟੀਵੀ ਫੁਟੇਜ ਦਾ ਕੋਈ ਖਾਸ ਫਾਇਦਾ ਹੁੰਦਾ ਨਜ਼ਰ ਨਹੀਂ ਆਇਆ ਕਿਉਂਕਿ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਸੀਸੀਟੀਵੀ ਦੇ ਆਧਾਰ ਤੇ ਨੌਜਵਾਨ ਪਹਿਚਾਣੇ ਜਾ ਰਹੇ ਨੇ ਪਰ ਜਾਂਚ ਅਤੇ ਕਾਰਵਾਈ ਨਿਰਪੱਖ ਰੂਪ ਚ ਨਹੀਂ ਕੀਤੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਵੀ ਸਜ਼ਾ ਭੁਗਤਣੀ ਪਈ ਆਖਿਰਕਾਰ 9 ਮਹੀਨੇ ਬਾਅਦ ਹੁਣ ਪੀੜਿਤ ਪਰਿਵਾਰ ਨੇ ਮੀਡੀਆ ਚ ਇਹ ਮਾਮਲਾ ਲਿਆਂਦਾ ਹੈ ਅਤੇ ਅੱਜ ਪ੍ਰੈਸ ਵਾਰਤਾ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ।
ਪੀੜਿਤ ਅਮਨ ਚੇਹਲ ਸਿੰਘ ਨੇ ਦੱਸਿਆ ਕਿ ਦਿਸ਼ਾ ਨਾਮ ਦੇ ਵਿਅਕਤੀ ਵੱਲੋਂ ਜਦੋਂ ਉਸਦੇ ਘਰ ਦੇ ਵਿਚ ਹਮਲਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਵਾ ਵਿੱਚ ਫਾਇਰਿੰਗ ਕੀਤੀ ਹੁਣ ਕਿਸ ਦੀ ਬੰਦੂਕ ਦੀ ਗੋਲੀ ਵਿਅਕਤੀ ਨੂੰ ਲੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਤਾਂ ਜਾਂਚ ਤੋਂ ਬਾਅਦ ਅਤੇ ਕੋਰਟ ਦੇ ਫ਼ੈਸਲੇ ਤੋਂ ਬਾਅਦ ਪਤਾ ਚੱਲੇਗਾ ਪਰ ਉਸਦੇ ਪਰਿਵਾਰ ਦੇ ਚਾਰ ਵਿਅਕਤੀਆਂ ਨੂੰ ਸਲਾਖਾਂ ਦੇ ਪਿੱਛੇ ਰਹਿਣਾ ਪਿਆ ਹੈ ਅਤੇ ਪਰਿਵਾਰਕ ਮੈਂਬਰ ਅੱਜ ਵੀ ਜੇਲ੍ਹ ਦੀ ਹਵਾ ਖਾ ਰਹੇ ਹਨ। ਓਧਰ ਪੀੜਤ ਦੇ ਪਿਤਾ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦ ਹੋਰ ਜਾਂਚ ਲਈ ਪੁਲਸ ਸਟੇਸ਼ਨ ਜਾਂਦੇ ਸਨ ਤਾਂ ਉਹਨਾਂ ਨੂੰ ਉਥੇ ਹੀ ਬਿਠਾ ਲਿਆ ਜਾਂਦਾ ਸੀ ਅਤੇ ਜੇਕਰ ਉਸ ਤੋਂ ਬਾਅਦ ਉਨ੍ਹਾਂ ਦੇ ਮਗਰ ਕੋਈ ਜਾਂਦਾ ਸੀ ਤਾਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਸੀ ਅਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਸਾਫ਼ ਤੌਰ ਤੇ ਮੰਨਿਆ ਜਾਵੇ ਤਾਂ ਪੀੜਤ ਪਰਿਵਾਰ ਦਾ ਇਲਜ਼ਾਮ ਪੁਲਸ ਪ੍ਰਸ਼ਾਸਨ ਤੇ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਿਰਪੱਖ ਜਾਂਚ ਨਹੀਂ ਕੀਤੀ ਗਈ ਅਤੇ ਨਾਲ ਹੀ ਇਹ ਵੀ ਇਲਜ਼ਾਮ ਹਨ ਕੇ ਇਹ ਜਾਂਚ ਕਿਸੇ ਸਿਆਸੀ ਸ਼ਹਿ ਤੇ ਕਾਰਨ ਵੀ ਨਹੀਂ ਕੀਤੀ ਗਈ ਗਲਤੀ ਕਿਸਦੀ ਸੀ ਅਤੇ ਗੋਲੀ ਕਿਸਦੀ ਬੰਦੂਕ ਦੇ ਵਿੱਚ ਚੱਲੀਏ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਪਰ ਪੀੜਤ ਪਰਿਵਾਰ ਅੱਜ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।