farmer ratan singh died: ਖੇਤੀ ਕਾਨੂੰਨਾਂ ਨੂੰ ਲੈਕੇ ਦਿੱਲੀ ਵਿਚ ਕਿਸਾਨਾਂ ਵੱਲੋਂ ਕੇਂਦਰ ਵਿਰੁੱਧ ਆਰ-ਪਾਰ ਦੀ ਲੜਾਈ ਜਾਰੀ ਹੈ। ਇਸ ਲੜਾਈ ਵਿਚ ਆਏ ਦਿਨ ਕਿਸਾਨਾਂ ਦੇ ਸ਼ਹੀਦ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸਦੇ ਚੱਲਦੇ ਅਜਨਾਲਾ ਦੇ ਪਿੰਡ ਰਾਏਪੁਰ ਖੁਰਦ ਦਾ ਇਕ ਛੋਟਾ ਕਿਸਾਨ ਵੀ ਧਰਨੇ ਦੌਰਾਨ ਠੰਡ ਲੱਗਣ ਨਾਲ ਬਿਮਾਰ ਹੋ ਗਿਆ ਅਤੇ ਅਜਨਾਲਾ ਵਿਖੇ ਹਸਪਤਾਲ ‘ਚ ਜੇਰੇ ਇਲਾਜ ਉਸਦੀ ਦੀ ਮੌਤ ਹੋ ਗਈ।
ਮ੍ਰਿਤਕ ਕਿਸਾਨ ਰਤਨ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹ ਕਈ ਦਿਨ ਪਹਿਲਾਂ ਹੀ ਧਰਨੇ ਤੇ ਗੁਰੂਦਵਾਰਾ ਹੈੱਡ ਦਰਬਾਰ ਰੋਪੜ ਵਾਲਿਆਂ ਨਾਲ ਸਿੰਘੂ ਬਾਡਰ ‘ਤੇ ਲਾਂਗਰੀ ਦੀ ਸੇਵਾ ਕਰਦੇ ਸਨ ਅਤੇ ਬੀਤੇ ਦਿਨ ਠੰਡ ਲੱਗਣ ਕਾਰਨ ਸੇਵਾਦਾਰਾਂ ਨੇ ਉਨ੍ਹਾਂ ਵਾਪਿਸ ਘਰ ਭੇਜ ਦਿੱਤਾ ਜਿੱਥੇ ਜੇਰੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਰਤਨ ਸਿੰਘ ਦਾ ਸੁਪਨਾ ਸੀ ਕਿ ਜਦ ਤੱਕ ਖੇਤੀ ਕਨੂੰਨ ਵਾਪਿਸ ਨਹੀਂ ਹੁੰਦੇ ਉਦੋਂ ਤੱਕ ਉਹ ਲੜਨਗੇ। ਉਸਨੇ ਕਿਹਾ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪਿਤਾ ਨੇ ਸ਼ਹਾਦਤ ਦਿੱਤੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ ‘ਚ ਬੈਠੇ ਗੁਰਦਾਸਪੁਰ ਦੇ ਇੱਕ ਹੋਰ ਦੀ ਕਿਸਾਨ ਮੌਤ…
ਦਿੱਲੀ ‘ਚ ਕਿਸਾਨੀ ਅੰਦੋਲਨ ‘ਚ ਬੈਠੇ ਗੁਰਦਾਸਪੁਰ ਦੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰ ਮੁਤਾਬਿਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਿਲਾ ਵਾਲੀ ਦਾ ਰਹਿਣ ਵਾਲਾ ਅਮਰੀਕ ਸਿੰਘ ਉਮਰ 75 ਸਾਲ ਜੋ ਕ੍ਰਿਸਾਨੀ ਅੰਦੋਲਨ ਵਿਚ ਟਿੱਕਰੀ ਬਾਡਰ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਥੇ ‘ਚ ਸ਼ਾਮਿਲ ਸੀ ਜਿਸਦੀ ਬੀਤੇ ਦਿਨੀ ਦਿੱਲੀ ਵਿਚ ਮੋਤ ਹੋ ਗਈ ਹੈ।
ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ ਤੋਂ ਵਾਪਸ ਪਰਤ ਰਹੇ ਸੜਕ ਹਾਦਸੇ ‘ਚ 70 ਸਾਲਾਂ ਔਰਤ ਦੀ ਮੌਤ
ਦਿੱਲੀ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਰਹੀ ਮਜ਼ਦੂਰ ਮੁਕਤੀ ਮੋਰਚੇ ਦੀ ਮਾਨਸਾ ਤੋਂ ਆਗੂ 70 ਸਾਲਾ ਮਲਕੀਤ ਕੌਰ ਦੀ ਫਤਿਆਬਾਦ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਿਸਾਨ ਅੰਦੋਲਨ ਤੋਂ ਵਾਪਸ ਆ ਰਹੇ ਸਨ ਤਾਂ ਇੱਕ ਅਣਪਛਾਤੇ ਵਾਹਨ ਨੇ ਵਰਕਰ ਆਗੂ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।