farmer tirth singh died: ਖੇਤੀ ਕਾਨੂੰਨਾਂ ਖਿਲਾਫ਼ ਲੰਮੇ ਸਮੇਂ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੋਰਾਨ ਰੋਜ਼ਾਨਾ ਹੀ ਕਿਸਾਨਾਂ ਦੀ ਮੌਤ ਹੋ ਰਹੀ ਹੈ ਹੁਣ ਤੱਕ 5 ਦਰਜਨ ਤੋਂ ਵੱਧ ਕਿਸਾਨ ਇਸ ਅੰਦੋਲਨ ਦੀ ਭੇਂਟ ਚੜ ਚੁੱਕੇ ਹਨ। ਇਸੇ ਤਰਾਂ ਤਰਨ ਤਾਰਨ ਦੇ ਪਿੰਡ ਨੋਸ਼ਹਿਰਾ ਪੰਨੂਆ ਦੇ ਰਹਿਣ ਵਾਲੇ ਤੀਰਥ ਸਿੰਘ (56 ਸਾਲਾਂ) ਜੋ 1 ਜਨਵਰੀ ਤੋ ਦਿਲੀ ਵਿਖੇ ਕਿਸਾਨੀ ਅੰਦੋਲਨ ਵਿਚ ਸੇਵਾ ਕਰਨ ਗਏ ਪਰ 13 ਜਨਵਰੀ ਨੁੰ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਦੇ ਸਾਥੀਆ ਨੇ ਰਾਤ ਨੂੰ ਹੀ ਉਨ੍ਹਾਂ ਨੂੰ ਤਰਨ ਤਾਰਨ ਲਿਆਂਦਾ ਸੀ ਘਰ ਵਿਚ ਇਲਾਜ ਦੋਰਾਨ ਹੀ ਉਨ੍ਹਾਂ ਦੀ ਮੋਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਮਿਰਤਕ ਵਿਅਕਤੀ ਦੇ ਭਰਾ ਨੇ ਕਿਹਾ ਕਿ ਸਾਡੀ ਗੁਰਦਵਾਰਾ ਖੜੇ ਦਾ ਖਾਲਸਾ ਦੇ ਮੁੱਖੀ ਬਾਬਾ ਸਤਨਾਮ ਸਿੰਘ ਜੀ ਵੱਲੋ ਦਿਲੀ ਵਿਖੇ ਗਾਜੀਆਬਾਦ ਬਾਰਡਰ ਤੇ ਰਾਸ਼ਨ ਦੀ ਸੇਵਾ ਲਗਾਈ ਗਈ ਸੀ ਅਸੀ ਲਗਾਤਾਰ ਦਿਲੀ ਅੰਦੋਲਨ ਵਿਚ ਸੇਵਾ ਕਰ ਰਹੇ ਸੀ ਕਿ ਅਚਾਨਕ ਮੇਰੇ ਭਰਾ ਤੀਰਥ ਸਿੰਘ ਦੀ ਹਾਲਤ ਵਿਗੜ ਗਈ ਜਿਸਤੇ ਡਾਕਟਰਾ ਨੇ ਇੰਨਾ ਨੁੰ ਘਰ ਆਰਾਮ ਕਰਨ ਦੀ ਸਲਾਹ ਦਿਤੀ ਜਦੋ ਹੀ ਇਹਨਾ ਨੁੰ ਘਰ ਲਿਆਦਾ ਤਾਂ ਇੰਨਾ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਟਿੱਕਰੀ ਬਾਰਡਰ ਤੋਂ ਆਈ ਮਾੜੀ ਖ਼ਬਰ
16 ਜਨਵਰੀ ਯਾਨੀ ਕਿ ਕੱਲ੍ਹ ਵੀ ਟਿੱਕਰੀ ਬਾਰਡਰ ਤੋਂ ਇੱਕ ਮਾੜੀ ਖਬਰ ਸਾਹਮਣੇ ਆਈ ਸੀ, ਜਿੱਥੇ ਇੱਕ ਹੋਰ ਕਿਸਾਨ ਦੀ ਅੰਦੋਲਨ ਦੌਰਾਨ ਮੌਤ ਹੋਈ। ਕਿਸਾਨ ਦੀ ਪਛਾਣ 68 ਸਾਲਾ ਜੰਗੀਰ ਸਿੰਘ ਵਜੋਂ ਹੋਈ ਹੈ, ਜੋ ਕਿ ਸੰਗਰੂਰ ਦੇ ਪਿੰਡ ਛਾਂਜਲੀ ਦਾ ਰਹਿਣ ਵਾਲਾ ਸੀ। ਉਹ ਦਿੱਲੀ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਸੀ। ਠੰਡ ਦੇ ਚੱਲਦਿਆਂ ਹੁਣ ਤੱਕ 60 ਤੋਂ ਉਪਰ ਕਿਸਾਨ ਇਸ ਅੰਦੋਲਨ ਦੀ ਭੇਟ ਚੜ੍ਹ ਚੁੱਕੇ ਹਨ।