Fire break out in Amritsar: ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਕੰਟੌਨਮੈਟ ਵਿਖੇ ਮਾਲ ਮਹਿਕਮੇ ਦੇ ਵਹੀਕਲਾ ਨੂੰ ਭਿਆਨਕ ਅੱਗ ਲੱਗਣ ਦਾ ਹੈ ਜਿਸ ‘ਚ ਵੱਡੀ ਗਿਣਤੀ ਵਿਚ ਵਹੀਕਲ ਸੜ ਕੇ ਸੁਆਹ ਹੋ ਗਏ ਅੱਗ ਐਨੀ ਜਿਆਦਾ ਫੈਲ ਗਈ ਸੀ ਕਿ ਫਾਇਰ ਬ੍ਰਿਗੇਡ ਦੀਆ ਤਿੰਨ ਗੱਡੀਆਂ ਵੱਲੋ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਤੇ ਉਥੋਂ ਦੇ ਕਵਾਟਰਾ ਵਿਚ ਰਹਿੰਦੇ ਲੋਕਾਂ ਵੱਲੋ ਦੱਸਿਆ ਜਾ ਰਿਹਾ ਹੈ ਕਿ ਇਥੇ ਪਏ ਮਾਲ ਮਹਿਕਮੇ ਵੱਲੋਂ ਰੱਖੇ ਵਹੀਕਲਾ ਨੂੰ ਅਚਾਨਕ ਅੱਗ ਲੱਗਣ ਕਾਰਨ ਸਾਰੇ ਪਾਸੇ ਅਫੜਾ-ਤਫੜੀ ਦਾ ਮਾਹੌਲ ਪੈਦਾ ਹੋ ਗਿਆ।
ਮੌਕੇ ‘ਤੇ ਪਹੁੰਚਿਆ ਫਾਇਰ ਬ੍ਰਿਗੇਡ ਦੀਆ ਤਿੰਨ ਗੱਡੀਆਂ ਵੱਲੋਂ ਅੱਗ ਬੁਝਾਉਣ ਵਿਚ ਕਾਫੀ ਮੁਸਕਤ ਕੀਤੀ ਗਈ। ਪਰ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ। ਉੱਧਰ ਦੂਸਰੇ ਪਾਸੇ ਪੁਲਿਸ ਕਵਾਟਰਾ ਵਿਚ ਰਹਿੰਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਅੱਗ ਲੱਗਣ ਕਾਰਨ ਸਾਡੀ ਜਾਨ ਅਤੇ ਮਾਲ ਨੂੰ ਖਤਰਾ ਬਣ ਸਕਦਾ ਹੈ ਕਿਉਕਿ ਹਰ ਘਰ ਵਿਚ ਗੈਸ ਸਿੰਲਡਰ ਮੌਜੂਦ ਹੋਣ ਕਰਕੇ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ। ਜਿਸਦੇ ਚੱਲਦੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਡੀ ਸੁਰੱਖਿਆ ਪ੍ਰਤੀ ਸੁਚੇਤਤਾ ਦਿਖਾਉਣ।