ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਵੀਜਨ ਦੇ ਅਧੀਨ ਆਉਦੇ ਇਲਾਕਾ 100 ਫੁੱਟੀ ਰੋਡ ਤੇ ਸਥਿਤ ਫੋਰਡ ਗੱਡੀਆਂ ਦੀ ਏਜੰਸੀ ਦੇ ਸਰਵਿਸ ਸੈਂਟਰ ਦਾ ਹੈ। ਜਿੱਥੇ ਇੱਕ ਦਰਦਨਾਕ ਹਾਦਸੇ ਵਿਚ ਕੁਲਦੀਪ ਕੌਰ ਨਾਮ ਦੀ ਏਜੰਸੀ ਮੁਲਾਜਮ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦੇ ਚੱਲਦੇ ਮਹਿਲਾ ਕਰਮਚਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਜਿਸ ਸੰਬਧੀ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵਿਚ ਕਾਫੀ ਦੁੱਖ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਥਾਣਾ ਬੀ ਡਵੀਜਨ ਦੇ ਐਸਐਚਓ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅੱਜ ਫੋਰਡ ਕੰਪਨੀ ਦੇ ਅੰਮ੍ਰਿਤਸਰ ਸਰਵਿਸ ਸੈਂਟਰ ਵਿਚ ਇਕ ਫਾਰਚੂਨ ਗੱਡੀ ਦੇ ਬੈਕ ਕਰਨ ਵੇਲੇ ਇਕ ਮਹਿਲਾ ਕਰਮਚਾਰੀ ਜਿਸਦੀ ਕਿ ਗੱਡੀ ਅਤੇ ਦੀਵਾਰ ਵਿਚਾਲੇ ਫਸਣ ਕਾਰਨ ਮੌਤ ਹੋ ਗਈ ਹੈ। ਪੁਲਿਸ ਵੱਲੋਂ ਮਾਮਲਾ ਸੰਬਧੀ ਪੂਰੀ ਜਾਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ।
ਇਸ ਸੰਬਧੀ ਮ੍ਰਿਤਕ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਕੁਲਦੀਪ ਕੌਰ ਦੀ ਮੌਤ ਏਜੰਸੀ ਵਿਚ ਗੱਡੀ ਬੈਕ ਕਰਨ ਲੱਗਿਆਂ ਗੱਡੀ ਥੱਲੇ ਆਉਣ ਨਾਲ ਹੋਈ ਹੈ। ਉਹ ਉਥੇ ਪਾਣੀ ਭਰਨ ਗਈ ਸੀ ਕਿ ਅਚਾਨਕ ਫਾਰਚੂਨ ਗੱਡੀ ਦੇ ਡਰਾਇਵਰ ਵੱਲੋਂ ਗੱਡੀ ਬੈਕ ਕਰ ਦਿੱਤੀ ਗਈ ਜਿਸਦੇ ਚੱਲਦੇ ਉਸਦੀ ਮੌਤ ਹੋ ਗਈ ਹੈ। ਕੁਲਦੀਪ ਕੌਰ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਉਸਦੇ ਜਾਣ ਨਾਲ ਉਸ ਦੀ ਬੇਟੀ ਇਕੱਲੀ ਰਹਿ ਗਈ ਹੈ। ਇਹਨਾ ਦੇ ਪਰਿਵਾਰ ਦੀ ਬਣਦੀ ਮਦਦ ਕਰਦਿਆ ਇਹਨਾ ਨੂੰ ਇਨਸਾਫ ਦਿੱਤਾ ਜਾਵੇ।