ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀ ਭਰਤੀ ਵਿਚ ਹਿੱਸਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਸੁਖਜਿੰਦਰਾਂ ਕਾਲਜ ਹਯਾਤ ਨਗਰ ਵਿੱਖੇ ਇੱਕ ਕੋਚਿੰਗ ਸੈਂਟਰ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ 700 ਦੇ ਕਰੀਬ ਵਿਦਿਆਰਥੀ ਕੋਚਿੰਗ ਲੈ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਫ਼ਤ ਸ਼ਰੀਰਿਕ ਅਤੇ ਲਿਖਤੀ ਟੈਸਟ ਸਬੰਧੀ ਕੋਚਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਭਰਤੀ ਵਿਚ ਹਿੱਸਾ ਲੈਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਹ ਸਰੀਰਿਕ ਅਤੇ ਲਿਖਤ ਪ੍ਰੀਖਿਆਵਾਂ ਦੀ ਵੀ ਤਿਆਰੀ ਕਰ ਸਕਣ।
![gurdaspur constable coaching center](https://dailypost.in/wp-content/uploads/2021/08/Capture-8.jpg)
ਪਰਮਿੰਦਰ ਸਿੰਘ ਸੈਣੀ ਸਕੱਤਰ ਸਮਰਪਣ ਸੁਸਾਇਟੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮਾਹਰ ਸਚਿਨ ਮਹਾਜਨ ਵਿਦਿਆਰਥੀਆਂ ਨੂੰ ਲਿਖਿਤ ਪ੍ਰੀਖਿਆ ਦੀ ਤਿਆਰੀ ਕਰਵਾ ਰਹੇ ਹਨ ਜਦਕਿ ਸਰੀਰਕ ਸਿੱਖਿਆ ਦੇ ਵੱਖ ਵੱਖ ਮਾਹਰ ਵਿਦਿਆਰਥੀਆਂ ਨੂੰ ਸਰੀਰਕ ਟਰੇਨਿੰਗ ਦੇ ਰਹੇ ਹਨ।ਇਸ ਕੋਚਿੰਗ ਦੌਰਾਨ ਹਰ ਹਫ਼ਤੇ ਚੰਗੇ ਤਰੀਕੇ ਨਾਲ ਕੋਚਿੰਗ ਹਾਸਲ ਕਰਨ ਵਾਲੇ, ਅਨੁਸ਼ਾਸਨ ਦਾ ਪਾਲਣ ਕਰਨ ਵਾਲੇ ਅਤੇ ਸਰੀਰਿਕ ਮੁਕਾਬਲਿਆਂ ਜਿਂਵੇ ਦੌੜ ਲੌਂਗ ਜੰਪ ਆਦਿ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਦੇਸੀ ਘਿਓ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਜਦ ਕਿ ਸਰਦਾਰ ਕਰਤਾਰ ਸਿੰਘ ਪਾਹੜਾ ਟਰੱਸਟ, ਸਮਰਪਣ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਹੋਰ ਸਮਾਨ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ ਜਦ ਕਿ ਲੋੜਵੰਦ ਵਿਦਿਆਰਥੀਆਂ ਦੀ ਦਾਖਲਾ ਫੀਸ ਵੀ ਇਨ੍ਹਾਂ ਸੰਸਥਾਵਾਂ ਵੱਲੋਂ ਵੀ ਦਿੱਤੀ ਜਾਵੇਗੀ। ਅੱਜ ਸਾਈ ਪਰਿਵਾਰ ਵੱਲੋਂ ਇਸ ਹਫਤੇ ਕੋਚਿੰਗ ਦੌਰਾਨ ਉਭਰ ਕੇ ਸਾਹਮਣੇ ਆਏ ਵਿਦਿਆਰਥੀਆਂ ਨੂੰ ਮੈਡਲ ਅਤੇ ਦੇਸੀ ਘਿਓ ਇੰਸਪੈਕਟਰ ਕੁਲਜਿੰਦਰ ਸਿੰਘ ਦੇ ਹੱਥੋਂ ਭੇਂਟ ਕੀਤਾ ਗਿਆ। ਇਸ ਮੌਕੇ ਸਾਈ ਪਰਿਵਾਰ ਦੇ ਪਰਦੀਪ ਮਹਾਜਨ ਅਤੇ ਰੋਹਿਤ ਗੁਪਤਾ, ਗੁਰਦਾਸਪੁਰ ਦੇ ਡਿਸਟ੍ਰੀਬਿਊਟਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਸ਼ਰਮਾ ਫਹਰ ਦੇ ਉੱਘੇ ਕਾਰੋਬਾਰੀ ਦਲਜੀਤ ਕੁਮਾਰ ਵੀ ਹਾਜ਼ਰ ਸਨ।