Heavy mischief, air : ਅੰਮ੍ਰਿਤਸਰ: ਠਾਣਾ ਰਮਦਾਸ ਅਧੀਨ ਆਉਂਦੇ ਕਸਬਾ ਗੱਗੋਮਾਹਲ ਵਿਖੇ ਸਾਈਕਲ ਪੰਕਚਰ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਨਾਬਾਲਗ ਨੇ 11 ਸਾਲ ਦੇ ਬੱਚੇ ਦੀ ਪਖਾਨੇ ਵਾਲੀ ਜਗ੍ਹਾ ‘ਚ ਹਵਾ ਭਰ ਦਿੱਤੀ। ਗੰਭੀਰ ਹਾਲਤ ‘ਚ ਉਸ ਨੂੰ ਵੱਲਾ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਬੱਚੇ ਦੀ ਮੌਤ ਹੋ ਗਈ। ਥਾਣਾ ਇੰਚਾਰਜ ਮਨਤੇਜ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤਾ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰ ਕਰਕੇ ਪਰਿਵਾਰ ਚਲਾਉਂਦਾ ਹੈ। ਚਾਰ ਸਾਲ ਪਹਿਲਾਂ ਉਸ ਦੀ ਪਤਨੀ ਪੇਕੇ ਗਈ ਹੋਈ ਸੀ. ਉਹ ਆਪਣੀ ਮਾਂ ਤੇ ਬੇਟੇ (11) ਨਾਲ ਰਹਿੰਦਾ ਹੈ। ਉਸ ਦਾ ਬੇਟਾ ਸਰਕਾਰੀ ਸਕੂਲ ‘ਚ ਪੜ੍ਹਦਾ ਸੀ। ਲੌਕਡਾਊਨ ਕਾਰਨ 3 ਮਹੀਨੇ ਪਹਿਲਾਂ ਉਸ ਨੇ ਬੇਟੇ ਨੂੰ ਪਿੰਡ ਦੇ ਬਾਹਰ ਇੱਕ ਵੈਲਡਿੰਗ ਦੀ ਦੁਕਾਨ ‘ਤੇ ਨੌਕਰੀ ਲਈ ਲਗਵਾਇਆ ਸੀ। ਉਥੇ ਕੋਲ ਹੀ ਇੱਕ ਸਾਈਕਲ ਪੰਕਚਰ ਦੀ ਦੁਕਾਨ ਹੈ। ਉਥੇ ਕੰਮ ਕਰਨ ਵਾਲਾ 17 ਸਾਲ ਦਾ ਲਰਖਾ ਉਸ ਦੇ ਬੇਟੇ ਨਾਲ ਆਮ ਤੌਰ ‘ਤੇ ਸ਼ਰਾਰਤ ਕਰਦਾ ਰਹਿੰਦਾ ਸੀ।
ਸ਼ੁੱਕਰਵਾਰ ਨੂੰ ਦੋਸ਼ੀ ਨੇ ਉਸ ਦੇ ਬੇਟੇ ਨੂੰ ਆਪਣੀ ਦੁਕਾਨ ‘ਤੇ ਬੁਲਾਇਆ ਤੇ ਉਸ ਦੇ ਪਖਾਨੇ ਵਾਲੀ ਜਗ੍ਹਾ ‘ਚ ਪੰਪ ਨਾਲ ਹਵਾ ਭਰ ਦਿੱਤੀ। ਉਸੇ ਸਮੇਂ ਬੱਚੇ ਦੀ ਹਾਲਤ ਵਿਗੜ ਗਈ ਅਤੇ ਉਸ ਦੇ ਪੇਟ ਦੇ ਅੰਦਰ ਅੰਤੜੀਆਂ ਫਟ ਗਈਆਂ। ਉਸ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿਥੇ ਬੱਚੇ ਦੀ ਮੌਤ ਹੋ ਗਈ। ਰਮਦਾਸ ਪੁਲਿਸ ਨੇ ਸਾਈਕਲ ਪੰਕਚਰ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਨਾਬਾਲਗ ਦੋਸ਼ੀ ਦੇ ਖਿਲਾਫ ਕੇ ਦਰਜ ਕਰ ਲਿਆ ਹੈ। ਦੋਸ਼ੀ ਨੂੰਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਜਿਸ ਦੁਕਾਨ ਉਤੇ ਅਨਮੋਲ ਕੰਮ ਸਿਖਦਾ ਸੀ, ਉਸ ਦੇ ਮਾਲਿਕ ਨੇ ਦੱਸਿਆ ਕਿ ਅਨਮੋਲ ਉਸ ਕੋਲ ਕੰਮ ਸਿੱਖਦਾ ਸੀ ਅਤੇ ਜਦੋਂ ਉਹ ਦੁਕਾਨ ਉਤੇ ਆਇਆ ਅਤੇ ਉਸ ਨੇ ਅਨਮੋਲ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕੀ ਨਾਲ ਦੀ ਦੁਕਾਨ ਵਾਲੇ ਮੁੰਡੇ ਨੇ ਉਸ ਦੇ ਹਵਾ ਭਰ ਦਿੱਤੀ ਹੈ ਜਿਸ ਨੂੰ ਤੁਰੰਤ ਉਹ ਹਸਪਤਾਲ ਲੈ ਕੇ ਗਏ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।