illegal mining viral video: ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿੱਚ ਜਿੱਥੇ ਪਹਿਲਾਂ ਹੀ ਵੰਡ ਕਾਰਣ ਦਰਿਆਵਾਂ ਦੀ ਗਿਣਤੀ ਘਟੀ ਹੈ, ਉੱਥੇ ਹੀ ਪੰਜਾਬ ਦੇ ਮੁੱਖ ਦਰਿਆਵਾਂ ਵਿੱਚ ਆਏ ਦਿਨ ਰੇਤ ਮਾਈਨਿੰਗ ਦੇ ਮਾਮਲੇ ਸਾਹਮਣੇ ਆਉਣ ਕਾਰਣ ਅਜਿਹੀਆਂ ਵੀਡਿਓਜ਼ ਸ਼ੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ।
![illegal mining viral video](https://dailypost.in/wp-content/uploads/2021/07/Capture-3.jpg)
ਤਾਜਾ ਵੀਡਿਓ ਅੰਮ੍ਰਿਤਸਰ ਦਿਹਾਤੀ ਦੇ ਖੇਤਰ ਅਧੀਂਨ ਪੈਂਦੇ ਦਰਿਆ ਬਿਆਸ ਵਿੱਚ ਸਾਹਮਣੇ ਆਈ ਹੈ, ਜਿੱਥੇ ਇੱਕ ਨਿਹੰਗ ਸਿੰਘ ਵਲੋਂ ਦਰਿਆ ਬਿਆਸ ਕੰਢੇ ਜਾ ਬਣਾਈ ਇਸ ਵੀਡਿਓ ਵਿੱਚ ਸਰਕਾਰ ਅਤੇ ਪ੍ਰਸ਼ਾਸ਼ਨ ਸਣੇ ਵੱਖ ਵੱਖ ਵਿਭਾਗਾਂ ਤੇ ਕਈ ਤਰ੍ਹਾਂ ਦੇ ਇਲਜਾਮਾਂ ਦੀ ਝੜੀ ਲਗਾਈ ਗਈ ਹੈ।