ਕਸਬਾ ਗੋਇੰਦਵਾਲ ਸਾਹਿਬ ਵਿਖੇ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਗੈਸ ਪਲਾਟ ਅੰਦਰ ਸੁਰੱਖਿਆ ਕਰਮਚਾਰੀਆ ਵੱਲੋਂ ਇੱਕ ਸਿੱਖ ਨੌਜਵਾਨ ਦੀ ਮਾਰਕੁੱਟ ਕਰਕੇ ਚਾਰ ਦਿਨ ਤੱਕ ਬੰਧਕ ਬਣਾਏ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਮਲੇ ਸੰਬਧੀ ਮੌਕੇ ‘ਤੇ ਕਵਰੇਜ ਕਰਨ ਪੁੱਜੇ ਮੀਡੀਆ ਕਰਮਿਆ ਨਾਲ ਗੈਸ ਪਲਾਟ ਦੇ ਸਿਕਊਰਟੀ ਗਾਰਾਦਾ ਵਲੋ ਬਦਸਲੂਕੀ ਕਰਦੇ ਹੋਏ ਕੈਮਰੇ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਕਤ ਮਾਮਲੇ ਵਿੱਚ ਮੀਡੀਆ ਵਲੋ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਸ ਦੁਆਰਾ ਗੈਸ ਪਲਾਟ ਦਾ ਗੇਟ ਖੁਲਵਾਇਆ ਗਿਆ।
ਜਿਸ ਤੋਂ ਬਾਅਦ ਬੰਧਕ ਨੋਜਵਾਨ ਵਲੋ ਪਲਾਂਟ ਦੀ ਮਨਗੇਮਾਂਟ ਅਤੇ ਸੁਰਖਿਆ ਕਰਮਚਾਰੀਆ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪਲਾਂਟ ਦੇ ਸੁਰਿਖਆ ਕਰਮਚਾਰੀਆ ਵਲੋ ਉਸਨੂੰ ਬੰਧਕ ਬਣਾ ਕੇ ਬੀਤੇ ਚਾਰ ਦਿਨ ਤੋ ਮਾਰਕੁੱਟ ਕੀਤੀ ਜਾ ਰਹੀ ਹੈ ਅਤੇ ਉਸਦੇ ਕੇਸਾ ਦੀ ਬੇਅਦਬੀ ਕੀਤੀ ਗਈ ਹੈ। ਪੀੜਤ ਟਰੱਕ ਡਰਾਈਵਰ ਰਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਸੋਮਵਾਰ ਨੂੰ ਓਹ ਪਲਾਂਟ ਅੰਦਰ ਟਰੱਕ ਲੈਕੇ ਆਇਆ ਸੀ ਅਤੇ 2 ਦਿਨ ਬਾਅਦ ਵੀ ਉਸਦਾ ਟਰੱਕ ਖਾਲੀ ਨਹੀਂ ਕੀਤਾ ਜਾ ਰਿਹਾ ਸੀ। ਓਸ ਵਲੋ ਰੋਟੀ ਖਾਣ ਲਈ ਬਾਹਰ ਜਾਣ ਲਈ ਟਰੱਕ ਪਲਾਂਟ ਵਿੱਚੋ ਕੱਢਣ ਲੱਗਾ ਤਾਂ ਪਲਾਂਟ ਦੇ ਗੇਟ ਨਾਲ ਟਕਰਾ ਗਿਆ। ਜਿਸ ਦੌਰਾਨ ਪਲਾਂਟ ਦੇ ਸੁਰਖਿਆ ਕਰਮਚਾਰੀਆ ਵਲੋ ਉਸ ਦੇ ਕੇਸਾਂ ਦੀ ਬੇਅਦਬੀ ਕਰਦੇ ਹੋਏ ਉਸ ਨਾਲ ਮਾਰਕੁੱਟ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਟਰੱਕ ਯੂਨੀਅਨ ਵਲੋ ਪਲਾਂਟ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਪੀੜਤ ਨੌਜਵਾਨ ਵਲੋ ਪੁਲਸ ਪ੍ਰਸ਼ਾਸਨ ਤੋਂ ਪਲਾਂਟ ਦੀ ਮਨਗਮੈਂਟ ਅਤੇ ਸੁਰਖਿਆ ਕਰਮਚਾਰੀਆ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।