Khemkaran village gunshot: ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ ਵਿਖੇ ਆਪਣੀ ਮਾਲਕੀ ਜ਼ਮੀਨ ਵਿੱਚੋਂ ਜ਼ਬਰਦਸਤੀ ਕਣਕ ਵੱਢਣ ਤੋਂ ਰੋਕਣ ਅਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਘਰ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਹਰਿੰਦਰ ਸਿੰਘ ਪੁੱਤਰ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਹਰਦਿਆਲ ਸਿੰਘ ਨਾਲ ਜ਼ਮੀਨੀ ਝਗੜਾ ਚੱਲਦਾ ਸੀ ਜਿਸ ਤੋਂ ਵੱਧ ਪੰਚਾਇਤਾਂ ਨੇ ਸਾਡਾ ਹਰਦਿਆਲ ਸਿੰਘ ਨਾਲ ਰਾਜ਼ੀਨਾਮਾ ਕਰਾ ਦਿੱਤਾ ਅਤੇ ਉਹ ਜ਼ਮੀਨ ਦੇ ਨੌ ਕਿੱਲੇ ਉਨ੍ਹਾਂ ਮੁੱਲ ਲੈ ਲਈ ਸੀ ਅਤੇ ਉਸੇ ਦਿਨ ਤੋਂ ਹੀ ਉਨ੍ਹਾਂ ਦਾ ਮਤਰੇਆ ਭਰਾ ਜੋ ਕਿ ਉਹ ਵੀ ਇਸ ਨੂੰ ਆਪਣੀ ਮਾਲਕੀ ਦੱਸ ਕੇ ਉਸ ‘ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦਾ ਸੀ ਅਤੇ ਹੁਣ ਪੱਕੀ ਹੋਈ ਕਣਕ ਜਿਸ ਵਿੱਚ ਉਸ ਦੇ ਮਤਰੇਏ ਭਰਾ ਦਾ ਕੋਈ ਹਿੰਸਾ ਨਹੀਂ ਹੈ
ਉਹ ਜ਼ਬਰਦਸਤੀ ਕਣਕ ਵੱਢਣ ਲੱਗਾ ਤਾਂ ਉਸਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ ਭੱਜ ਕੇ ਆਪਣ ਜਾਨ ਬਚਾਈ ਤਾਂ ਉਕਤ ਵਿਅਕਤੀ ਹਥਿਆਰਾਂ ਨਾਲ ਉਸ ਦੇ ਘਰ ਆ ਗਏ ਅਤੇ ਗੋਲੀਆਂ ਮਾਰਨ ਲੱਗ ਪਏ। ਪੀੜ੍ਹਤ ਵਿਅਕਤੀ ਨੇ ਦੱਸਿਆ ਕਿ ਉਸਨੇ ਅਤੇ ਉਸਦੇ ਪਰਿਵਾਰ ਨੇ ਮਸਾਂ ਹੀ ਆਪਣੀ ਜਾਨ ਬਚਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਤੁਰੰਤ ਇਹ ਸਾਰੀ ਘਟਨਾ ਬਾਰੇ ਥਾਣਾ ਖੇਮਕਰਨ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਜਦ ਇਸ ਸਬੰਧੀ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ ਐੱਸ ਪੀ ਰਾਜਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਦਈ ਦੇ ਬਿਆਨਾਂ ‘ਤੇ ਚਾਰ ਵਿਅਕਤੀਆਂ ਖ਼ਿਲਾਫ਼ ਬਾਈ ਨੇਮ ਅਤੇ ਪੰਜ ਅਣਪਛਾਤੇ ਵਿਅਕਤੀਆਂ ਮਾਮਲਾ ਦਰਜ ਕਰ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਦੂਜਿਆਂ ਦੀ ਭਾਲ ਜਾਰੀ ਹੈ