ਅੱਜ ਹੋਲੀ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਭਾਜਪਾ ਆਗੂ ਲਕਸ਼ਮੀਕਾਂਤ ਚਾਵਲਾ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਪਹੁੰਚੇ ਤੇ ਉਥੇ ਪਹੁੰਚ ਕੇ ਉਨ੍ਹਾਂ ਨੇ ਸੰਗਤਾਂ ਨਾਲ ਹੋਲੀ ਮਨਾਈ।
ਇਸ ਮੌਕੇ ਮੰਤਰੀ ਧਾਲੀਵਾਲ ਨੇ ਕਿਹਾ ਕਿ ਹੋਲੀ ਖੁਸ਼ੀਆਂ ਦਾ ਤਿਓਹਾਰ ਹੈ। ਹੋਲੀ ਦਾ ਤਿਓਹਾਰ ਦੁਰਗਿਆਣਾ ਮੰਦਰ ਵਿਖੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਅੱਜ ਦੇ ਦਿਨ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਣ ਪਹੁੰਚਿਆ ਹਾਂ ਤੇ ਇਥੇ ਸੰਗਤਾਂ ਨਾਲ ਹੋਲੀ ਮਨਾਈ ਹੈ। ਉਨ੍ਹਾਂ ਕਿਹਾ ਕਿ ਹੋਲੀ ਆਪਸੀ ਸਾਂਝ ਦਾ ਤਿਓਹਾਰ ਹੈ ਤੇ ਇਸ ਦਿਨ ਸਾਨੂੰ ਜਾਤ-ਪਾਤ ਤੋਂ ਉਪਰ ਉਠੀਏ ਹੋਲੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਪੰਜਾਬ ਵਾਸੀਆਂ ਤੇ ਸਾਰੇ ਦੇਸ਼ ਨੂੰ ਹੋਲੀ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪਰਮਾਤਮਾ ਕਰੇ ਸਾਰਾ ਸਮਾਜ ਚੜ੍ਹਦੀ ਕਲਾ ‘ਚ ਰਹੇ ਤੇ ਸਾਰੇ ਤੰਦਰੁਸਤ ਰਹਿਣ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਹੁੱਲੜ/ਬਾਜ਼ੀ ਕਰਨ ਵਾਲਿਆਂ ‘ਤੇ ਪੁਲਿਸ ਨੇ ਦਿਖਾਈ ਸਖਤੀ, ਕੀਤੇ 11 ਚਾਲਾਨ
ਦੱਸ ਦੇਈਏ ਕਿ ਇਸ ਤੋਂ ਇਲਾਵਾ ਭਾਜਪਾ ਆਗੂ ਲਕਸ਼ਮੀਕਾਂਤ ਚਾਵਲਾ ਵੀ ਮੰਤਰੀ ਧਾਲੀਵਾਲ ਦੇ ਨਾਲ ਨਜ਼ਰ ਆਏ। ਉਹ ਵੀ ਵੀ ਹੋਲੀ ਮੌਕੇ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ।
ਵੀਡੀਓ ਲਈ ਕਲਿੱਕ ਕਰੋ -: