Oxygen exhausted in : ਦੇਸ਼ ਵਿੱਚ ਕੋਰੋਨਾ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਰ ਦਿਨ ਪਿੱਛਲੇ ਦਿਨ ਨਾਲੋਂ ਜਿਆਦਾ ਨਵੇਂ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 273,810 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1619 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, 1,44,178 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਇੱਕ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿਂਥੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆਕਸੀਜਨ ਖਤਮ ਹੋ ਗਈ, ਤੇ ਮਰੀਜ਼ਾਂ ਨੇ ਤੜਫ਼ਣਾ ਸ਼ੁਰੂ ਕਰ ਦਿੱਤਾ।
ਦਰਅਸਲ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਵੇਰੇ 6:00 ਵਜੇ ਦੇ ਕਰੀਬ ਹਫੜਾ-ਦਫੜੀ ਮੱਚ ਗਈ ਜਦੋ ਅਚਾਨਕ ਆਕਸੀਜਨ ਸਿਲੰਡਰ ਖਤਮ ਹੋ ਗਏ। ਤੇ ਅਚਾਨਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕੋਰੋਨਾ ਤੋਂ ਪ੍ਰਭਾਵਿਤ 140 ਤੋਂ ਵੱਧ ਮਰੀਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਆਕਸੀਜਨ ਸਹਾਇਤਾ ਵਾਲੇ ਮਰੀਜ਼ਾਂ ਨੂੰ ਬਹੁਤ ਘੱਟ ਮਾਤਰਾ ‘ਚ ਆਕਸੀਜਨ ਮਿਲਣੀ ਸ਼ੁਰੂ ਹੋ ਗਈ, ਜਿਸ ਨਾਲ ਉਨ੍ਹਾਂ ਨੇ ਤੜਫ਼ਣਾ ਸ਼ੁਰੂ ਕਰ ਦਿੱਤਾ। ਐਮਰਜੈਂਸੀ ਦੀ ਸਥਿਤੀ ਵਿੱਚ ਇੱਕ ਨਿੱਜੀ ਕੰਪਨੀ ਦੁਆਰਾ ਸਿਲੰਡਰ ਮੰਗਵਾਏ ਗਏ ਅਤੇ ਜਿਸ ਤੋਂ ਬਾਅਦ ਸਥਿਤੀ ਵਿੱਚ ਕੁੱਝ ਸੁਧਾਰ ਹੋਇਆ ਅਤੇ ਮਰੀਜ਼ਾਂ ਨੂੰ ਰਾਹਤ ਮਿਲੀ।
ਇਹ ਵੀ ਦੇਖੋ : ਰਾਜਸਥਾਨ,ਦਿੱਲੀ, ਮਹਾਰਾਸ਼ਟਰ ਮਗਰੋਂ Punjab ਵੀ ਲੱਗੂ Lockdown ? Captain ਨੇ ਸੱਦੀ ਵੱਡੀ Meeting