Power outage for six days: ਪੰਜਾਬ ਸਰਕਾਰ ਦਾਵਾ ਤਾਂ ਕਰ ਰਹੀ ਹੈ, ਕਿ ਕਿਸਾਨਾਂ ਨੂੰ ਖੇਤੀ ਕਰਨ ਦੇ ਲਈ 8 ਘੰਟੇ ਬਿਜਲੀ ਦਿਤੀ ਜਾ ਰਹੀ ਹੈ, ਲੇਕਿਨ ਪੰਜਾਬ ਸਰਕਾਰ ਦਾ ਇਹ ਦਾਵਾ ਕੀਤੇ ਨਾ ਕਿਤੇ ਝੂਠਾ ਸਾਬਿਤ ਹੁੰਦਾ ਦਿਖ ਰਿਹਾ ਹੈ। ਜਿਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਪੈਂਦੇ ਪਿੰਡ ਸ਼ਾਮਪੁਰਾ ਵਿਖੇ ਪਿਛਲੇ ਕਰੀਬ 6 ਦਿਨਾਂ ਤੋਂ ਖੇਤਾਂ ਦੇ ਵਿਚ ਬਿਜਲੀ ਨਹੀਂ ਆ ਰਹੀ ਹੈ, ਜਿਸ ਕਰਕੇ ਖੇਤੀ ਕਰਨ ਵਿਚ ਪ੍ਰੇਸ਼ਾਨੀ ਚੁੱਕਣੀ ਪੈ ਰਹੀ ਹੈ।
ਕੁਝ ਕਿਸਾਨਾਂ ਦੇ ਕੋਲ ਤਾਂ ਆਪਣੇ ਜਨਰੇਟਰ ਹਨ, ਲੇਕਿਨ ਕੁਝ ਕਿਸਾਨ ਕਿਰਾਏ ਤੇ ਜਨਰੇਟਰ ਲਿਆ ਕੇ ਖੇਤੀ ਕਰਨ ਲਈ ਮਜਬੂਰ ਹੋ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਡੀਜ਼ਲ ਇਨਾ ਮਹਿੰਗਾ ਹੋ ਚੁਕਾ ਹੈ ਕਿ ਖੇਤੀ ਕਰਨੀ ਵੀ ਔਖੀ ਹੋ ਗਈ ਹੈ। ਇਸ ਤੋਂ ਅਲਾਵਾ ਉਨ੍ਹਾਂ ਦੇ ਪਿੰਡ ਵਿਚ ਘਰਾਂ ਦੀ ਬਿਜਲੀ ਵੀ ਸਹੀ ਢੰਗ ਨਾਲ ਨਹੀਂ ਆ ਰਹੀ, ਬਿਜਲੀ ਦੇ ਲੰਬੇ-ਲੰਬੇ ਕਟ ਲਗ ਰਹੇ ਹਨ, ਜਿਸ ਖੇਤ ਅਤੇ ਘਰ ਵਿਚ ਜਨਰੇਟਰ ਚਲਾਉਣਾ ਪੈ ਰਿਹਾ ਹੈ। ਬਿਜਲੀ ਨਾ ਮਿਲਣ ਕਰਕੇ ਫਸਲ ਦਾ ਵੀ ਨੁਕਸਾਨ ਹੋ ਰਿਹਾ ਹੈ। ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਹੀ ਢੰਗ ਨਾਲ ਬਿਜਲੀ ਦੀ ਸਪਲਾਈ ਦਿੱਤੀ ਜਾਵੇ।
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਮਪੁਰਾ ਦੇ ਕਿਸਾਨ ਰੁਪਿੰਦਰ ਸਿੰਘ ਸ਼ਾਮਪੁਰਾ, ਸਤਵਿੰਦਰ ਸਿੰਘ, ਅਤੇ ਸੁਰਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਵਿਚ ਪਿਛਲੇ ਕਰੀਬ 6 ਦਿਨਾਂ ਤੋਂ ਬਿਜਲੀ ਨਹੀਂ ਆਏ ਰਹੀ, ਜਿਸ ਨਾਲ ਖੇਤਾਂ ਵਿਚ ਕੰਮ ਵੀ ਨਹੀਂ ਹੋ ਰਿਹਾ ਹੈ, ਬਿਜਲੀ ਨਹੀਂ ਆਣ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕਿਸਾਨ ਗਰੀਬ ਹਨ ਅਤੇ ਉਨ੍ਹਾਂ ਕੋਲ ਜਨਰੇਟਰ ਵੀ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਜਨਰੇਟਰ ਕਿਰਾਏ ਤੇ ਲਿਆਉਣਾ ਪੈਂਦਾ ਹੈ।
ਕਿਸਾਨ ਅੱਜ ਦੇ ਸਮੇਂ ਵਿੱਚ ਜਨਰੇਟਤ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਕਰੀਬ 100 ਰੁਆਏ ਦੇ ਕੋਲ ਲੀਟਰ ਡੀਜ਼ਲ ਹੋ ਗਿਆ ਹੈ, ਅਤੇ ਡੀਜ਼ਲ ਵੀ ਕਿਸਾਨਾਂ ਨੂੰ ਵਾਰਾ ਨਹੀਂ ਖਾਂਦਾ, ਜਿਸ ਨਾਲ ਪ੍ਰੇਸ਼ਾਨੀ ਬਹੁਤ ਜ਼ਿਆਦਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਉਹ ਹਜਾਰਾਂ ਰੁਪਏ ਦਾ ਡੀਜ਼ਲ ਫੂਕ ਚੁਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਹਿ ਤਾਂ ਰਹੀ ਹੈ ਕਿ 8 ਘੰਟੇ ਬਿਜਲੀ ਦਿਤੀ ਜਾ ਰਹੀ ਹੈ, ਲੇਕਿਨ ਇਹ ਗੱਲ ਸਿਰਫ ਕਾਗਜਾਂ ਵਿੱਚ ਹੀ ਹੈ, ਹਕੀਕਤ ਵਿਚ ਨਹੀਂ। 6 ਦਿਨ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਿਜਲੀ ਸਿਰਫ 3 ਤੋਂ 4 ਘੰਟੇ ਹੀ ਆਉਂਦੀ ਸੀ, ਉਸਦੇ ਵਿਚ ਵੀ ਬਿਜਲੀ ਦੇ ਕਟ ਲੱਗ ਜਾਂਦੇ ਸੀ। ਕਿਸਾਨਾਂ ਨੇ ਕਿਹਾ ਕਿ ਬਿਜਲੀ ਨਹੀਂ ਆਣ ਕਰਕੇ ਪਾਣੀ ਨਹੀਂ ਮਿਲ ਰਿਹਾ, ਜਿਸ ਕਰਕੇ ਫਸਲ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਬਿਲਜੀ ਦੇਣ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਓਹ ਕਹਿੰਦੇ ਹਨ ਕਿ ਸਾਡੇ ਕੋਲ ਕਰਮਚਾਰੀ ਘਟ ਹਨ, ਜਿਸ ਕਰਕੇ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਦਿਤੀ ਜਾਵੇ, ਜਿਸ ਨਾਲ ਪ੍ਰੇਸ਼ਾਨੀ ਨਾ ਹੋ ਸਕੇ।