tarn taran boy commits suicide: ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਰਾਜੋਕੇ ਦੇ 23 ਨੌਜਵਾਨ ਵੱਲੋਂ ਫਾਹ ਲੈ ਕੇ ਖੁਦਖੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਨਾਮ ਪ੍ਰਭਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਹੈ ਜਿਸ ਨੇ ਸੋਸਾਈਡ ਨੋਟ ਜੇਬ ਵਿੱਚ ਰੱਖ ਕੇ ਖੁਦਖੁਸ਼ੀ ਕੀਤੀ ਹੈ। ਮਿ੍ਤਕ ਨੌਜਵਾਨ ਦੇ ਪਿਤਾ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਭਜੀਤ ਸਿੰਘ ਕੁੱਝ ਮਹੀਨੇ ਤੋਂ ਆਪਣੇ ਮਾਮੇ ਕੋਲ ਸੂਬਾ ਕਦੀਮ ਜਿਲ੍ਹਾ ਫਿਰੋਜ਼ਪੁਰ ਰਹਿ ਰਿਹਾ ਸੀ । ਜਿਥੇ ਪ੍ਰਭਜੀਤ ਦੇ ਓੁਸਦੀ ਮਾਮੇ ਦੀ ਲੜਕੀ ਨਾਲ ਪ੍ਰੇਮ ਸਬੰਧ ਬਣ ਗਏ । ਜਿਸ ਤੋਂ ਬਾਅਦ ਪ੍ਰਭਜੀਤ ਆਪਣੀ ਮਾਮੇ ਦੀ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ । ਜਿਸ ਤੋਂ ਬਾਅਦ ਪ੍ਰਭਜੀਤ ਦੇ ਮਾਮੇ ਅਵਤਾਰ ਸਿੰਘ ਪੁੱਤਰ ਸੁੱਚਾ ਸਿੰਘ ਵੱਲੋਂ ਉਨ੍ਹਾਂ ਦੇ ਪਰਿਵਾਰ ‘ਤੇ ਪਰਚਾ ਦਰਜ ਕਰਵਾ ਦਿੱਤਾ।
ਜਿਸ ਕਾਰਨ ਉਹ ਪੁਲਿਸ ਦੇ ਡਰ ਤੋਂ ਆਪਣੇ ਘਰ ਤੋਂ ਆਸੇ-ਪਾਸੇ ਰਹਿ ਰਹੇ ਸਨ। ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਭਜੀਤ ਸਿੰਘ ਵੱਲੋਂ ਆਪਣੇ ਮਾਮੇ ਵੱਲੋਂ ਉਸਦੇ ਪਰਿਵਾਰ ‘ਤੇ ਕਰਵਾਏ ਝੂਠੇ ਪਰਚੇ ਤੋਂ ਤੰਗ ਹੋ ਕੇ ਬੀਤੀ ਰਾਤ ਪੱਖੇ ਦੇ ਕੁੰਡੇ ਨਾਲ ਰੱਸਾ ਪਾ ਕੇ ਫਾਹ ਲੈ ਲਿਆ। ਮ੍ਰਿਤਕ ਦੇ ਪਰਿਵਾਰ ਵੱਲੋਂ ਆਪਣੇ ‘ਤੇ ਹੋਏ ਝੂਠੇ ਪਰਚੇ ਸਬੰਧੀ ਅਤੇ ਮਿ੍ਤਕ ਲੜਕੇ ਵੱਲੋਂ ਕੀਤੀ ਖੁਦਖੁਸ਼ੀ ਸਬੰਧੀ ਲੜਕੀ ਪਰਿਵਾਰ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਖਾਲੜਾ ਦੇ ਐੱਸ.ਐੱਚ.ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪਰਿਵਾਰ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।