Thieves break into 2 : ਬਟਾਲਾ : ਚੋਰਾਂ ਨੇ ਸ਼ਨੀਵਾਰ ਨੂੰ ਸਵੇਰੇ ਅੰਮ੍ਰਿਤਸਰ-ਬਟਾਲਾ ਜੀ. ਟੀ. ਰੋਡ ‘ਤੇ ਸਥਿਤ ਦੋ ਭਾਂਡਿਆਂ ਵਾਲੇ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਸ਼ਨੀਵਾਰ ਸਵੇਰੇ 5.30 ਵਜੇ ਦੀਵਾਰ ਟੱਪ ਕੇ ਦੁਕਾਨ ਅੰਦਰ ਦਾਖਲ ਹੋਇਆ ਜਿਨ੍ਹਾਂ ‘ਚੋਂ ਇੱਕ ਦੁਕਾਨ ‘ਚ ਲੱਗੇ CCTV ਕੈਮਰਿਆਂ ‘ਚ ਉਹ ਕੈਦ ਹੋ ਗਿਆ। ਚੋਰ ਨੇ ਉਕਤ ਵਾਰਦਾਤ ਨੂੰ ਸਿਰਫ ਅੱਧੇ ਘੰਟੇ ‘ਚ ਹੀ ਅੰਜਾਮ ਦਿੱਤਾ। ਸਵੇਰੇ 10 ਵਜੇ ਚਰਨ ਦਾਸ ਐਂਡ ਗਿਆਨ ਚੰਦ ਦੇ ਸੰਚਾਲਕ ਮੰਨਣ ਅਬਰੋਲ ਨਿਵਾਸੀ ਮੁਹੱਲਾ ਤੇ ਮਲਹੋਤਰਾ ਟ੍ਰੇਡਰਸ ਦੇ ਸੰਚਾਲਕ ਨਾਰਾਇਣ ਸਿੰਘ ਨੇ ਆਪਣੀ-ਆਪਣੀ ਦੁਕਾਨ ਖੋਲ੍ਹੀ ਤਾਂ ਉਨ੍ਹਾਂ ਦੇ ਗੱਲਿਆਂ ਤੋਂ ਲੱਖਾਂ ਰੁਪਏ ਦੀ ਨਕਦੀ ਤੇ ਭਾਂਡੇ ਗਾਇਬ ਸਨ। ਸੂਚਨਾ ਮਿਲਦੇ ਹੀ ਚੌਕੀ ਬੱਸ ਸਟੈਂਡ ਦੇ ਇੰਚਾਰਜ ASI ਗੁਰਪ੍ਰੀਤ ਸਿੰਘ ਮੌਕੇ ‘ਤੇ ਪੁੱਜੇ।
ਚਰਨ ਦਾਸ ਐਂਡ ਗਿਆਨ ਚੰਦ ਦੇ ਸੰਚਾਲਕ ਮੰਨਣ ਅਬਰੋਲ ਨਿਵਾਸੀ ਬੋਰੀਆਂ ਮੁਹੱਲਾ ਨੇ ਦੱਸਿਆ ਕਿ ਦੁਕਾਨ ਬੰਦ ਕਰਕੇ ਰਾਤ 9.15 ਵਜੇ ਉਹ ਘਰ ਚਲੇ ਗਏ। ਸਵੇਰੇ ਜਦੋਂ 10.00 ਵਜੇ ਜਦੋਂ ਉਹ ਦੁਕਾਨ ਪੁੱਜੇ ਤਾਂ ਉਨ੍ਹਾਂ ਦੀ ਦੁਕਾਨ ਦੇ ਬਾਹਰੀ ਲੱਗੀ ਟੀਨ ਟੁੱਟੀ ਹੋਈ ਸੀ। ਸ਼ੱਕ ਹੋਣ ‘ਤੇ ਦੁਕਾਨ ਦਾ ਗੱਲਾ ਚੈੱਕ ਕੀਤਾ ਤਾਂ ਉਸ ‘ਚੋਂ 1 ਲੱਖ 10,000 ਰੁਪਏ ਨਕਦੀ ਗਾਇਬ ਸੀ। ਇਸੇ ਤਰ੍ਹਾਂ ਮਲਹੋਤਰਾ ਟ੍ਰੇਡਰਸ ਦੇ ਮਾਲਕ ਨਾਰਾਇਣ ਸਿੰਘ ਨੇ ਦੱਸਿਆ ਕਿ ਸਵੇਰੇ ਦੁਕਾਨ ਖੋਲ੍ਹਣ ਤੋਂ ਬਾਅਦ ਗੱਲਾ ਚੈੱਕ ਕੀਤਾ ਤਾਂ ਉਸ ‘ਚ 80 ਹਜ਼ਾਰ ਨਕਦੀ ਗਾਇਬ ਸੀ ਤੇ ਕੁਝ ਭਾਂਡੇ ਵੀ ਗਾਇਬ ਸਨ।
ਕੇਸ ਦੇ ਜਾਂਚ ਅਧਿਕਾਰੀ ਤੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਕਿਸੇ ਚੋਰ ਗੈਂਗ ਦਾ ਹੱਥ ਹੋ ਸਕਦਾ ਹੈ ਕਿਉਂਕਿ ਪਿਛਲੇ ਦਿਨੀਂ ਜਿੰਨੀ ਜਗ੍ਹਾ ‘ਤੇ ਚੋਰੀਆਂ ਹੋਈਆਂ ਹਨ। ਇਨ੍ਹਾਂ ਸਾਰਿਆਂ ਦਾ ਕ੍ਰਾਈਮ ਸੀਨ ਇਕੋ ਜਿਹਾ ਹੀ ਹੈ। ਅਜਿਹੇ ‘ਚ ਲੱਗਦਾ ਹੈ ਕਿ ਸ਼ਹਿਰ ‘ਚ ਕੋਈ ਗੈਂਗ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਮਾਮਲੇ ਦੀ ਹਰ ਤਰ੍ਹਾਂ ਦੇ ਐਂਗਲ ਤੋਂ ਜਾਂਚ ਚੱਲ ਰਹੀ ਹੈ।