village bhagwanpur murder: ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪਿੰਡ ਭਗਵਾਨਪੁਰ ਵਿੱਚ ਐਤਵਾਰ ਦੀ ਸ਼ਾਮ ਗੱਡੀ ‘ਤੇ ਸਵਾਰ ਆਏ 4 ਵਿਅਕਤੀਆਂ ਨੇ ਸਾਬਕਾ ਅਕਾਲੀ ਸਰਪੰਚ ਦੇ ਲੜਕੇ ਨੂੰ ਗੋਲੀਆਂ ਮਾਰ ਕੇ ਮੌਕੇ ‘ਤੇ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਅਕਾਲੀ ਸਰਪੰਚ ਅਮਰੀਕ ਸਿੰਘ ਜਿਸ ਦੀ ਨੂੰਹ ਕਿਸੇ ਸਰਕਾਰੀ ਮਹਿਕਮੇ ‘ਚ ਨੌਕਰੀ ਕਰਦੀ ਸੀ ਅਤੇ ਸ਼ਾਮ ਨੂੰ ਵਾਪਿਸ ਪਿੰਡ ਆ ਰਹੀ ਸੀ।
ਜਦੋਂ ਉਹ ਪਿੰਡ ਦੇ ਨੇੜੇ ਪੁੱਜੀ ਤਾਂ ਕਾਰ ਸਵਾਰ 4 ਨੌਜਵਾਨਾਂ ਨਾਲ ਉਸ ਦੀ ਕਿਸੇ ਗੱਲੋਂ ਤਕਰਾਰ ਹੋ ਗਈ ਅਤੇ ਇਸੇ ਦੌਰਾਨ ਸਬੰਧਤ ਔਰਤ ਨੇ ਆਪਣੇ ਦਿਓਰ ਗੁਰਮੇਲ ਸਿੰਘ ਪੱਪੀ ਜੋ ਕਿ ਕਬੱਡੀ ਦਾ ਖਿਡਾਰੀ ਵੀ ਸੀ ਨੂੰ ਫ਼ੋਨ ਕੀਤਾ। ਪੱਪੀ ਤੁਰੰਤ ਮੌਕੇ ‘ਤੇ ਪੁੱਜਾ ਜਦੋਂ ਉਹ ਸਬੰਧਤ ਕਥਿਤ ਆਰੋਪੀਆਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਪੱਪੀ ਨੂੰ ਗੋਲੀਆਂ ਮਾਰ ਮੌਕੇ ‘ਤੇ ਮੌਤ ਦੇ ਘਾਟ ਉਤਾਰ ਦਿੱਤਾ। ਉੱਥੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕਾਨੂੰਨੀ ਕਾਰਵਾਈ ਸ਼ੁਰੂ ਕਰਦੇ ਹੋਏ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ‘ਚ ਭੇਜ ਦਿੱਤੀ ਹੈ।