ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅਜਨਾਲਾ ਦੇ ਮੁੱਖ ਸਥਿਤ ਇਕ ਘਰ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ ਪਰਿਵਾਰ ਵਾਲਿਆਂ ਦਾ ਭਾਰੀ ਮਾਲੀ ਨੁਕਸਾਨ ਹੋਣ ਦਾ ਮਾਮਲਾ ਸਾਹਣੇ ਆਇਆ ਹੈ। ਜਿਕਰਯੋਗ ਹੈ ਕਿ ਘਰ ਵਿਚ ਬਿਜਲੀ ਇਸ ਕਦਰ ਡਿੱਗੀ ਕਿ ਭਾਵੇਂ ਕਿਸੇ ਨੂੰ ਪਰਿਵਾਰ ਮੈਬਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਤਿੰਨ ਮੰਜ਼ਿਲਾ ਇਮਾਰਤ ਦੀ ਸਾਰੀ ਬਿਜਲੀ ਦੀ ਵੈਰਿੰਗ ਸੜ ਗਈ ਅਤੇ ਘਰ ਵਿਚ ਲੱਗੇ ਸਾਰੇ ਬਿਜਲੀ ਦੇ ਉਪਕਰਨ ਵੀ ਸੜ ਗਏ।
ਇਸ ਸਬੰਧੀ ਪੀੜਿਤ ਬਾਜ ਸਿੰਘ ਨੇ ਦੱਸਿਆ ਕਿ ਤੇਜ ਬਾਰਿਸ਼ ਹੋਣ ਕਾਰਨ ਉਹ ਥੱਲੇ ਬੈਠੇ ਸੀ ਕਿ ਇਕ ਦਮ ਬਹੁਤ ਤੇਜ ਬਿਜਲੀ ਡਿੱਗਣ ਦੀ ਅਵਾਜ ਆਈ ਤੇ ਜਦੋਂ ਅੰਦਰ ਦੇਖਿਆ ਤੇ ਵੇਖਦੇ ਹੀ ਵੇਖਦੇ ਓਹਨਾ ਦੇ ਘਰ ਲਾਗੇ ਬਿਜਲੀ ਦੇ ਉਪਕਰਨ ਸੜ ਕੇ ਸਵਾਹ ਹੋ ਗਏ। ਓਹਨਾ ਦਸਿਆ ਕਿ ਭਾਵੇਂ ਬਿਜਲੀ ਡਿਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਪਰ ਓਹਨਾ ਦੇ ਘਰ ਵਿਚ ਲੱਗੇ ਏਸੀ, ਟੀਵੀ, ਫਰਿਜ਼, ਇੰਵੇਰਟਰ ਸਣੇ ਸਾਰੇ ਬਿਜਲੀ ਦੇ ਉਪਕਰਨ ਸੜ ਗਏ। ਇਸ ਸਬੰਧੀ ਪੀੜਿਤ ਬਾਜ ਸਿੰਘ ਦੇ ਭਰਾ ਯੋਧ ਸਿੰਘ ਨੇ ਦੱਸਿਆ ਕਿ ਬਿਜਲੀ ਡਿਗਣ ਨਾਲ ਓਹਨਾ ਦੇ ਘਰ ਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਮਕਾਨ ਦੇ ਲੇਂਟਰ ਨੂੰ ਵੀ ਨੁਕਸਾਨ ਪਹੁੰਚਿਆ ਹੈ।