5 ਸਤੰਬਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਨੂੰ ਰਵਾਨਾ ਹੋਣ ਵਾਲੇ ਜਥੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਲ਼ੇ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਲਈ ਕਿਸਾਨ ਅਤੇ ਆਮ ਲੋਕ ਪਹਿਲੇ ਦਿਨ ਦੀ ਤਰਾ ਹੀ ਡਟੇ ਹੋਏ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ 5 ਸਤੰਬਰ ਯਾਨੀ ਕਿ ਅੱਜ ਜ਼ਿਲ੍ਹਾ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਵੇਗਾ ਅਤੇ ਦਿੱਲੀ ਸੰਘਰਸ਼ ਵਿਚ ਬੈਠੇ ਕਿਸਾਨਾਂ ਦੇ ਹੱਥ ਮਜ਼ਬੂਤ ਕਰੇਗਾ ਇਸ ਮੌਕੇ ਪ੍ਰਧਾਨ ਪੰਧੇਰ ਕਿਹਾ ਕਿ ਰਾਜਨੀਤਕ ਪਾਰਟੀਆਂ ਆਪਣੇ ਪ੍ਰੋਗਰਾਮ ਕੈਸਲ ਕਰਨ, ਕਿਉਕਿ ਵੋਟਾਂ ਵਿੱਚ ਅਜੇ ਕਾਫੀ ਟਾਈਮ ਬਾਕੀ ਹੈ। ਇਸ ਉਪਰੰਤ ਅੱਜ ਅੰਮ੍ਰਿਤਸਰ ਪਠਾਨਕੋਟ ਹਾਈਵੇ ਉੱਪਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਸੜਕ ਉਪਰ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਖੱਟੜ ਅਤੇ ਕੈਪਟਨ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਹਰਿਆਣੇ ਦੀ ਖੱਟੜ ਸਰਕਾਰ ਕਿਸਾਨਾਂ ਨਾਲ ਸੁਰੂ ਤੋਂ ਹੀ ਅਣਮਨੁੱਖੀ ਵਤੀਰਾ ਕਰ ਰਹੀ ਹੈ। ਪਰ ਹੁਣ ਵਾਲੇ ਵਹਿਸ਼ੀਆਨਾ ਢੰਗ ਨਾਲ ਜੋ ਕਿਸਾਨਾਂ ਉਪਰ ਲਾਠੀ ਚਾਰਜ ਕੀਤਾ ਗਿਆ ਹੈ ਉਸ ਨਾਲ ਹਰਿਆਣੇ ਦੀ ਸਰਕਾਰ ਦੇ ਜੁਲਮਾਂ ਦੀ ਅੱਤ ਹੋ ਗਈ ਹੈ। ਉਹਨਾਂ ਨੇ ਕਿਹਾ ਅੰਤਾਂ ਦੀ ਮਹਿੰਗਾਈ, ਤੇਲ ਦੀਆਂ ਵਧੀਆਂ ਕੀਮਤਾਂ ਨੇ ਮੋਦੀ ਸਰਕਾਰ ਦਾ ਕਿਰਤੀਆਂ ਵਿਰੋਧੀ ਚੇਹਰਾ ਨੰਗਾ ਕਰ ਦਿੱਤਾ ਹੈ।ਕਿਸਾਨ ਮਜਦੂਰਾਂ ਨੇ ਖੇਤੀਬਾੜੀ ਕਨੂੰਨ ਰੱਦ ਕਰਨ MSP ਲਾਗੂ ਕਰਨ ਅਤੇ ਮਹਿੰਗਾਈ ਨੂੰ ਨੱਥ ਪਾਉਣ ਦੀ ਗੱਲ ਕਰਦਿਆਂ ਕਿਹਾ ਕਿ ਜੇ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ ਪੰਜਾਬ ਸਮੇਤ ਉਤਰਾਖੰਡ,ਯੂਪੀ ਵਿੱਚ ਇਸਦੇ ਨਤੀਜੇ ਭੁਗਤਣੇ ਪੈਣਗੇ।