ਜ਼ਿਲ੍ਹਾ ਤਰਨਤਾਰਨ ਨੇੜ੍ਹਲੇ ਪਿੰਡ ਚੰਬਾ ਖੁਰਦ ਦੇ ਨੌਜਵਾਨ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਆਪਣੀ ਪਤਨੀ ਨਾਲ ਕਿਸੇ ਕਾਰਨ ਆਪਸੀ ਤਕਰਾਰ ਹੋਣ ਕਰਕੇ ਪੁਲਿਸ ਥਾਣੇ ਦੇ ਮੁਲਾਜ਼ਮਾਂ, ਰਿਸ਼ਤੇਦਾਰਾਂ ਅਤੇ ਪੰਚਾਇਤਾਂ ਦੇ ਮੋਹਤਬਰ ਵਿਅਕਤੀਆਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਪਰ ਕੋਈ ਖਾਸ ਹੱਲ ਨਾਲ ਨਿਕਲਿਆ। ਅੱਗੇ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੱਲ ਰਾਤ ਸਮਾਂ ਤਕਰੀਬਨ 08 ਵਜੇ ਜਦ ਉਸਦਾ ਪਰਿਵਾਰ ਰੋਟੀ ਖਾਣ ਲੱਗਾ ਤਾਂ ਉਸਦੇ ਗੇਟ ਅੱਗੇ 7-8 ਮੋਟਰਸਾਇਕਲਾਂ ‘ਤੇ ਸਵਾਰ ਹਥਿਆਰਬੰਦ ਨੌਜਵਾਨ ਰੁਕੇ ਜਦ ਉਹਨਾਂ ਸੀ.ਸੀ.ਟੀ.ਵੀ.ਕੈਮਰੇਅੰਦਰ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਆਪਣੇ ਘਰ ਦੇ ਦਰਵਾਜੇ ਬੰਦ ਕਰ ਲਏ।
ਉਕਤ ਨੌਵਜਾਨ ਕੰਧਾਂ ਟੱਪਕੇ ਉਹਨਾਂ ਦੇ ਵਿਹੜੇ ਅੰਦਰ ਦਾਖਲ ਹੋ ਗਏ ਅਤੇ ਵੱਡੇ ਗੇਟ ਨੂੰ ਲੱਗਾ ਜਿੰਦਰਾ ਭੰਨ ਕੇ ਗੇਟ ਖੋਲ ਦਿੱਤਾ ਅਤੇ ਘਰ ਦੇ ਖਿੜਕੀਆਂ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ ਅਤੇ ਘਰ ਦੀ ਅੰਮ੍ਰਿਤਧਾਰੀ ਬਜੁਰਗ ਮਾਤਾ ਸਤਨਾਮ ਕੌਰ ਅਤੇ ਮਨਪ੍ਰੀਤ ਕੌਰ ਨੂੰ ਅੰਦਰੋ ਵਾਲਾ ਤੋਂ ਫੜਕੇ ਖਿੱਚ ਧੂਹ ਕਰਕੇ ਉਸਦੇ ਡੰਡੇ ਮਾਰੇ ਫਿਰ ਉਹਨਾਂ ਘਰ ਅੰਦਰ ਖੜੀ ਕਾਰ ਦੀ ਭੰਨ ਤੋੜ ਕੀਤੀ। ਦੋਵੇਂ ਔਰਤਾਂ ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਹਨ। ਇਸ ਸਬੰਧੀ ਜਦ ਡੀ.ਐਸ.ਪੀ.ਪ੍ਰੀਤਇੰਦਰ ਸਿੰਘ ਗੋਇੰਦਵਾਲ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਥਾਣਾ ਗੋਇੰਦਵਾਲ ਸਾਹਿਬ ਵਿਖੇ ਮੁਦਈ ਦੇ ਬਿਆਨਾਂ ‘ਤੇ ਪਰਚਾ ਦਰਜ ਕੀਤਾ ਜਾਵੇਗਾ।