ਪ੍ਰੇਮ ਸੰਬੰਧਾਂ ਦੇ ਚੱਲਦੇ ਕੁਝ ਲੋਕਾਂ ਪ੍ਰੇਮੀ ਜੋੜੇ ‘ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਵਿਚ ਪ੍ਰੇਮਿਕਾ ਮਹਿਲਾ ਦੀ ਮੌਤ ਹੋ ਗਈ ਜਦ ਪ੍ਰੇਮੀ ਵਿਅਕਤੀ ਹਸਪਤਾਲ ਵਿਚ ਜੇਰੇ ਇਲਾਜ ਹੈ। ਮਾਮਲਾ ਪਿੰਡ ਭੱਠਲ ਸਹਿਜਾ ਸਿੰਘ ਜਿਥੋਂ ਦੇ ਬਲਬੀਰ ਸਿੰਘ ਨਾਂ ਦੀ ਵਿਅਕਤੀ ਦੀ ਮੌਤ ਤੋਂ ਬਾਅਦ ਉਸਦੀ ਪਤਨੀ ਸੀਮਾ ਰਾਣੀ ਦੇ ਗੁਰਜੰਟ ਸਿੰਘ ਨਾਲ ਪ੍ਰੇਮ ਸੰਬੰਧ ਬਣ ਗਏ ਅਤੇ ਉਹ ਆਪਣੇ ਪਿੰਡ ਦੀ ਹਵੇਲੀ ਵਿਚ ਬੈਠੇ ਸਨ ਕਿ ਗੁਰਜੰਟ ਸਿੰਘ ਪਿਤਾ ਅਤੇ ਭਰਾ ਨੇ ਆ ਕੇ ਉਨ੍ਹਾਂ ਦੇ ਪ੍ਰੇਮ ਸੰਬੰਧਾਂ ਤੇ ਇਤਰਾਜ਼ ਜਤਾਉਂਦੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਸੀਮਾ ਰਾਣੀ ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਗੁਰਜੰਟ ਸਿੰਘ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ। ਜਿਸਨੂੰ ਅੰਮ੍ਰਿਤਸਰ ਇਲਾਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਇਸ ਮੌਕੇ ਸੀਮਾ ਰਾਣੀ ਦੇ ਲੜਕੀਆਂ ਨੇ ਕਿਹਾ ਕਿ ਉਕਤ ਦੋਸ਼ੀ ਉਨ੍ਹਾਂ ਨੂੰ ਪਹਿਲਾਂ ਨੂੰ ਧਮਕੀਆਂ ਦਿੰਦੇ ਸਨ ਅਤੇ ਉਨ੍ਹਾਂ ਨੂੰ ਹੁਣ ਵੀ ਉਨ੍ਹਾਂ ਕੋਲੋਂ ਖ਼ਤਰਾ ਹੈ। ਇਸ ਮਾਮਲੇ ਵਿਚ ਪੁਲੀਸ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪਰਮਜੀਤ ਸਿੰਘ ਅਤੇ ਜਰਮਨ ਸਿੰਘ ਸਮੇਤ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਨੰਬਰ 45 ਧਾਰਾ 302,307,ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।