ਬਟਾਲਾ ਵਿੱਚ ਲਗਤਾਰ ਹੋ ਰਹੀ ਨਸ਼ੇ ਦੀ ਵਿਕਰੀ ਅਤੇ ਲਗਤਾਰ ਵੱਧ ਰਹੇ ਕ੍ਰਾਈਮ ਤੋਂ ਪ੍ਰੇਸ਼ਾਨ ਹੋਕੇ ਬਟਾਲਾ ਵਾਸੀਆ ਨੇ ਐਸਐਸਪੀ ਬਟਾਲਾ ਨੂੰ ਅਲੱਗ-ਅਲੱਗ ਤੌਰ ‘ਤੇ ਮੰਗ ਪੱਤਰ ਸੌਂਪਦੇ ਹੋਏ ਅਜਿਹੀਆਂ ਘਟਨਾਵਾਂ ਉਤੇ ਲਗਾਮ ਕੱਸਣ ਦੀ ਅਪੀਲ ਕੀਤੀ। ਇਹ ਮੰਗ ਪੱਤਰ ਦੇਣ ਵਿੱਚ ਸ਼ਿਵ ਸੈਨਾ ਹਿੰਦੋਸਤਾਨ ਦੇ ਸਮਰਥਕਾਂ ਨੇ ਅਤੇ ਭਾਜਪਾ ਦੇ ਸਮਰਥਕਾਂ ਸਮੇਤ ਸਮਾਜ ਸੇਵੀ ਸੰਸਥਾਵਾਂ ਸ਼ਾਮਿਲ ਸਨ।
ਮੰਗ ਪੱਤਰ ਦੇਣ ਤੋਂ ਬਾਅਦ ਸ਼ਿਵ ਸੈਨਾ ਹਿੰਦੋਸਤਾਨ ਦੇ ਸੰਗਠਨ ਮੰਤਰੀ ਰਾਜਾ ਵਾਲੀਆਂ ਅਤੇ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਸੁਰੇਸ਼ ਭਾਟੀਆ ਦਾ ਕਹਿਣਾ ਸੀ ਕਿ ਬਟਾਲਾ ਵਿੱਚ ਲਗਤਾਰ ਕ੍ਰਾਈਮ ਲਗਤਾਰ ਵੱਧ ਰਿਹਾ ਹੈ ਕ੍ਰਾਈਮ ਪੇਸ਼ਾ ਲੋਕ ਕਤਲ , ਲੁੱਟ ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਬਟਾਲਾ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਓਹਨਾ ਦਾ ਕਹਿਣਾ ਸੀ ਐਸੀਆਂ ਵਾਰਦਾਤਾਂ ਦੇ ਪਿੱਛੇ ਦਾ ਕਾਰਨ ਨਸ਼ਾ ਹੈ ਜੋ ਸ਼ਰੇਆਮ ਬਟਾਲਾ ਅਤੇ ਇਸਦੇ ਆਸ ਪਾਸ ਦੇ ਇਲਾਕੇ ਵਿਚ ਵਿਕ ਰਿਹਾ ਹੈ ਅਤੇ ਨਸ਼ੇ ਦੀ ਪੂਰਤੀ ਲਈ ਕ੍ਰਾਈਮ ਪੇਸ਼ਾ ਲੋਕ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਬਟਾਲਾ ਦੇ ਵਸਨੀਕਾਂ ਦੀ ਨੀਂਦ ਉੱਡ ਚੁੱਕੀ ਹੈ। ਉਹਨਾਂ ਦਾ ਕਹਿਣਾ ਸੀ ਕਿ ਬਟਾਲਾ ਐਸ ਐਸ ਪੀ ਨੂੰ ਮੰਗ ਪੱਤਰ ਸ਼ੌਂਪ ਕੇ ਇਹਨਾਂ ਵਾਰਦਾਤਾਂ ਉਤੇ ਲਗਾਮ ਕੱਸਣ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਪਕੜਨ ਦੀ ਅਪੀਲ ਕੀਤੀ ਹੈ ਅਗਰ ਬਟਾਲਾ ਪੁਲਿਸ ਫਿਰ ਵੀ ਕੁੰਭਕਰਨੀ ਨੀਂਦ ਤੋਂ ਨਾ ਜਾਗੀ ਤਾਂ ਫਿਰ ਸ਼ਹਿਰ ਵਿਚ ਪੁਲਿਸ ਦੇ ਖਿਲਾਫ ਰੋਸ਼ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ।