ਬਟਾਲਾ ਨੂੰ ਪੰਜਾਬ ਦਾ 24 ਵਾ ਜਿਲਾ ਬਣਵਾਉਣ ਨੂੰ ਲੈਕੇ ਬਟਾਲਾ ਵਸਿਆ ਵਲੋਂ ਮੁਹਿੰਮ ਤੇਜ਼ ਕੀਤੀ ਗਈ ਹੈ ਅਤੇ ਜਿਥੇ ਇਸ ਮੰਗ ਨੂੰ ਲੈਕੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਮੁਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਤੇ ਦਬਾਵ ਬਣਾ ਰਹੇ ਹਨ ਕਿ ਜਲਦ ਬਟਾਲਾ ਨੂੰ ਜਿਲਾ ਦਾ ਦਰਜ਼ਾ ਦਿੱਤਾ ਜਾਵੇ। ਉਥੇ ਹੀ ਸ਼ਹਿਰ ਵਸਿਆ ਵਲੋਂ ਵੀ ਵੱਖ ਵੱਖ ਤਰ੍ਹਾਂ ਨਾਲ ਆਪਣੀ ਬਟਾਲਾ ਜਿਲਾ ਦੀ ਮੰਗ ਦੀ ਆਵਾਜ਼ ਉਠਾਈ ਜਾ ਰਹੀ ਹੈ। ਇਸੇ ਦੇ ਤਹਿਤ ਅੱਜ ਬਟਾਲਾ ਦੇ ਅੰਮ੍ਰਿਤਸਰ ਗੁਰਦਾਸਪੁਰ ਮਾਰਗ ਤੇ ਸਥਿਤ ਗਾਂਧੀ ਚੋਕ ਵਿਖੇ ਇਕ ਹਿਊਮਨ ਚੇਨ ਬਣਾ ਕੇ ਆਪਣੀ ਅਵਾਜ ਬੁਲੰਦ ਕੀਤੀ ਗਈ |
ਬਟਾਲਾ ਦੀਆ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਵਲੋਂ ਬਟਾਲਾ ਨੂੰ ਜਿਲਾ ਦਾ ਦਰਜ਼ਾ ਮਿਲੇ ਨੂੰ ਲੈਕੇ ਪਹਿਲਾ ਇਤਹਾਸਿਕ ਧਾਰਮਿਕ ਸਥਲ ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਅਤੇ ਪ੍ਰਚੀਨ ਮੰਦਿਰ ਕਾਲੀ ਦਵਾਰਾ ਵਿਖੇ ਅਰਦਾਸ ਕੀਤੀ ਗਈ ਉਥੇ ਹੀ ਅੱਜ ਬਟਾਲਾ ਵਿਖੇ ਜਿਲਾ ਦੀ ਮੰਗ ਨੂੰ ਲੈਕੇ ਬਟਾਲਾ ਦੇ ਵੱਖ ਵੱਖ ਵਰਗਾਂ ਅਤੇ ਨੌਜਵਾਨਾਂ ਅਤੇ ਸਮਾਜਿਕ ਸੰਸਥਾਵਾਂ ਦੇ ਲੋਕਾਂ ਵਲੋਂ ਬਟਾਲਾ ਨੂੰ ਜਿਲਾ ਬਣਾਉਣ ਦੀ ਮੰਗ ਨੂੰ ਲੈਕੇ ਗਾਂਧੀ ਚੋਕ ਚ ਇਕ ਹਿਊਮਨ ਚੇਨ ਬਣਾ ਕੇ ਆਵਾਜ਼ ਬੁਲੰਦ ਕੀਤੀ ਅਤੇ ਉਹਨਾਂ ਇਹ ਉਮੀਦ ਜਤਾਈ ਕਿ ਜਿਸ ਢੰਗ ਨਾਲ ਉਹ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਉਸਦੇ ਨਾਲ ਹੀ ਮੁਖ ਤੌਰ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਇਸ ਮੰਗ ਨੂੰ ਮੁਖ ਮੰਤਰੀ ਅਗੇ ਚੁੱਕਿਆ ਗਿਆ ਆਈ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਇਹ ਮੰਗ ਜਲਦ ਪੂਰੀ ਹੋਵੇਗੀ |