ਅੰਮ੍ਰਿਤਸਰ: ਬੀਤੇ 2017 ਦੀਆ ਚੌਣਾ ਮੌਕੇ ਕੈਪਟਨ ਵਲੌ ਸ੍ਰੀ ਦਮਦਮਾ ਸਾਹਿਬ ਵਲ ਮੁੰਹ ਕਰਕੇ ਚੁਕੀ ਗਈ ਗੁਟਕਾ ਸਾਹਿਬ ਦੀ ਝੂਠੀਆਂ ਸੌਂਹਾਂ ਸੰਬਧੀ ਇੱਕ ਧਾਰਮਿਕ ਸਿੱਖ ਸੰਸਥਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਇਹਨਾ ਸਿਆਸਤਦਾਨਾਂ ਵਲੋਂ ਅਜਿਹੀ ਪ੍ਰਚੰਡ ਰਚਣ ‘ਤੇ ਰੋਕ ਲਗਾਉਣ ਬਾਰੇ ਗੱਲ ਕਰਦਿਆ ਮੰਗ ਪੱਤਰ ਦਿੱਤਾ ਗਿਆ।
ਇਸ ਸੰਬਧੀ ਗਲਬਾਤ ਕਰਦਿਆਂ ਧਾਰਮਿਕ ਸਿਖ ਸੰਸਥਾ ਦੇ ਮੁਖੀ ਸ਼ਮਸ਼ੇਰ ਸਿੰਘ ਚੰਗੇੜਾ ਨੇ ਦੱਸਿਆ ਕਿ ਬੀਤੇ 2017 ਦੀਆਂ ਚੋਣਾਂ ਮੌਕੇ ਕੈਪਟਨ ਵੱਲੋਂ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਚੁੱਕੀ ਗਈ ਗੁਟਕਾ ਸਾਹਿਬ ਦੀ ਝੂਠੀ ਸੌਂਹ ਸੰਬਧੀ ਇਕ ਧਾਰਮਿਕ ਸਿਖ ਸੰਸਥਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਇਹਨਾ ਸਿਆਸਤਦਾਨਾਂ ਵਲੋਂ ਅਜਿਹੀ ਪ੍ਰਚੰਡ ਰਚਣ ‘ਤੇ ਰੋਕ ਲਗਾਉਣ ਬਾਰੇ ਗੱਲ ਕਰਦਿਆ ਮੰਗ ਪੱਤਰ ਦਿੱਤਾ ਗਿਆ ਹੈ ਤਾਂ ਜੋ ਆਉਣ ਵਾਲੀਆਂ ਚੋਣਾ ਵਿਚ ਦੁਬਾਰਾ ਤੋਂ ਕੋਈ ਸਿਆਸਤਦਾਨ ਅਜਿਹੀ ਔਛੀ ਹਰਕਤ ਨਾ ਕਰ ਸਕੇ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਖਤੀ ਨਾਲ ਨੋਟਿਸ ਲੈਣਾ ਚਾਹੀਦਾ ਹੈ।