ਲੁਧਿਆਣਾ : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਪਤਨੀ ਅਨੁਪਮਾ ਰਵਨੀਤ ਬਿੱਟੂ ਨੇ ਨੂਰਵਾਲਾ ਰੋਡ ਆਜ਼ਾਦ ਨਗਰ, ਬਸੰਤ ਵੈਲੀ, ਰੜੀ ਮੁਹੱਲਾ ਨੇੜੇ ਸੁਭਾਨੀ ਬਿਲਡਿੰਗ, ਤਾਜਪਤ ਨਗਰ ਅਤੇ ਹਰਚਰਨ ਨਗਰ ਵਿਖੇ ਘਰ-ਘਰ ਚੋਣ ਪ੍ਰਚਾਰ ਅਤੇ ਮੀਟਿੰਗਾਂ ਕਰ ਰਵਨੀਤ ਬਿੱਟੂ ਲਈ ਵੋਟਾਂ ਮੰਗੀਆਂ।
ਇਸ ਮੌਕੇ ਬੋਲਦਿਆਂ ਅਨੁਪਮਾ ਰਵਨੀਤ ਬਿੱਟੂ ਨੇ ਕਿਹਾ ਕਿ ਲੁਧਿਆਣਾ ਦੇ ਜਦੋਂ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਤਾਂ ਇਸ ਗੱਲ੍ ਦਾ ਅਹਿਸਾਸ ਹੋ ਰਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਦੀ ਭਲਾਈ ਲਈ ਕੋਈ ਕਾਰਜ ਨਹੀਂ ਕੀਤੇ। ਉਹਨਾਂ ਕਿਹਾ ਕਿ ਉਕਤ ਰਿਵਾਇਤੀ ਪਾਰਟੀਆਂ ਦੀ ਬਦੌਲਤ ਪੰਜਾਬ ‘ਤੇ ਕਰੀਬ 3 ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ ਹੈ ਪਰ ਪੰਜਾਬ ਦੇ ਹਾਲਾਤ ਜਿਉਂ ਦੇ ਤਿਉਂ ਹਨ, ਜੇਕਰ ਪਿੰਡਾਂ ਦੀ ਗੱਲ੍ਹ ਕਰੀਏ ਤਾਂ ਪਿੰਡਾਂ ਦਾ ਵਿਕਾਸ ਵੀ ਕੇਂਦਰ ਦੇ ਵਿੱਤ ਕਮਿਸ਼ਨ ਦੇ ਪੈਸੇ ਨਾਲ ਹੋ ਰਿਹਾ ਹੈ, ਸ਼ਹਿਰ ਦੇ ਪ੍ਰੋਜੈਕਟ ਵੀ ਭਾਜਪਾ ਸਰਕਾਰ ਦੀ ਦੇਣ ਹੈ, ਫਿਰ ਵਿਰੋਧੀ ਕਿਸ ਮੂੰਹ ਨਾਲ ਵੋਟਾਂ ਮੰਗਣ ਲੋਕਾਂ ਦੀ ਕਚਿਹਿਰ ‘ਚ ਜਾਂਦੇ ਹਨ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ, ਜਿਸ ਦਾ ਉਦਾਹਰਨ ਯੂਪੀ ਵਰਗੇ ਸੂਬੇ ਸਾਡੇ ਸਾਹਮਣੇ ਹਨ, ਕੀ ਕਿਵੇਂ ਭਾਜਪਾ ਸਰਕਾਰ ਨੇ ਇਹਨਾਂ ਰਾਜਾਂ ਨੂੰ ਆਰਥਿਕ ਸੰਕਟ ‘ਚੋਂ ਕੱਢ ਕੇ ਆਪਣੇ ਪੈਰਾ ਸਿਰ ਖੜ੍ਹਾ ਕੀਤਾ, ਭਾਜਪਾ ਦੀ ਅਗਵਾਈ ਪੰਜਾਬ ਵੀ ਆਪਣੇ ਪੈਰਾਂ ‘ਤੇ ਖੜ੍ਹਾ ਹੋਵੇਗਾ, ਪੰਜਾਬ ਨੂੰ ਕਰਜ਼ਾ ਤੇ ਨਸ਼ਾ ਮੁਕਤ ਕਰਨਾ ਭਾਜਪਾ ਦੀ ਪਹਿਲਕਦਮੀ ਹੋਵੇਗੀ, ਇਸ ਲਈ ਆਓ 1 ਜੂਨ ਨੂੰ ਭਾਜਪਾ ਦੇ ਕਮਲ ਦੇ ਫੁੱਲ ਵਾਲੇ ਬਟਨ ਨੂੰ ਦਬਾਅ ਕੇ ਪੰਜਾਬ ਦੀ ਤਕਦੀਰ ਦਾ ਫੈਸਲਾ ਕਰੀਏ।
ਵੀਡੀਓ ਲਈ ਕਲਿੱਕ ਕਰੋ -: