ਫਰੀਦਕੋਟ ਕੋਟਕਪੂਰਾ ਰੋਡ ‘ਤੇ ਇੱਕ ਇਨੋਵਾ ਕਾਰ ਬੱਸ ਨੂੰ ਕਰਾਸ ਕਰਦੇ ਸਮੇਂ ਬੇਕਾਬੂ ਹੋ ਗਈ। ਜਿਸ ਨੇ ਅੱਗੇ ਜਾਂਦੀ ਸਕੂਟੀ ਜਿਸ ‘ਤੇ ਪਿਤਾ, ਪੁੱਤਰੀ ਸਵਾਰ ਸਨ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਬਾਅਦ ‘ਚ ਇੱਕ ਦਰਖਤ ਨਾਲ ਟਕਰਾ ਗਈ। ਇਸ ਟੱਕਰ ਦੌਰਾਨ ਸਕੂਟੀ ਦੇ ਦੋ ਟੋਟੇ ਹੋ ਗਏ। ਜਦਕਿ ਇਸ ‘ਤੇ ਸਵਾਰ ਪਿਤਾ ਪੁੱਤਰੀ ਨੂੰ ਗੰਭੀਰ ਸੱਟਾਂ ਵੱਜੀਆਂ ਅਤੇ ਦੂਜੇ ਪਾਸੇ ਇਨੋਵਾ ਡਰਾਈਵਰ ਦੇ ਵੀ ਸਰ ‘ਚ ਗੰਭੀਰ ਸੱਟ ਵੱਜੀ। ਹਾਲਾਂਕਿ ਇਨੋਵਾ ਦਾ ਏਅਰ ਬੈਗ ਖੁੱਲ੍ਹਣ ਕਰਕੇ ਡਰਾਈਵਰ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਨੋਵਾ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਵੀਡੀਓ ਲਈ ਕਲਿੱਕ ਕਰੋ -:
ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ
ਮੌਕੇ ‘ਤੇ ਪ੍ਰਤੱਖ ਦਰਸ਼ੀਆ ਮੁਤਾਬਿਕ ਇਨੋਵਾ ਗੱਡੀ ਦੇ ਡਰਾਈਵਰ ਵੱਲੋਂ ਅੱਗੇ ਜਾ ਰਹੀ ਇੱਕ ਬੱਸ ਨੂੰ ਕਰਾਸ ਕਰਨ ਲੱਗਾ ਤਾਂ ਅੱਗੇ ਜਾਂਦੀ ਸਕੂਟੀ ਨੂੰ ਦੇਖਕੇ ਘਬਰਾ ਗਿਆ। ਜਿਸ ਕਰਕੇ ਬੇਕਾਬੂ ਹੋਕੇ ਸਕੂਟੀ ਨਾਲ ਜਾ ਟਕਰਾਇਆ ਅਤੇ ਸਕੂਟੀ ‘ਤੇ ਸਵਾਰ ਪਿਤਾ ਅਤੇ ਪੁੱਤਰੀ ਨੂੰ ਗੰਭੀਰ ਸੱਟਾਂ ਵੱਜੀਆਂ ਅਤੇ ਇਨੋਵਾ ਡਰਾਈਵਰ ਨੂੰ ਵੀ ਸੱਟ ਵੱਜੀ। ਤਿੰਨ੍ਹਾਂ ਜਖਮੀਆਂ ਨੂੰ ਮੈਡੀਕਲ ਹਸਪਤਾਲ਼ ਭੇਜ ਦਿੱਤਾ ਗਿਆ ਹੈ।