ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦਾ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਵਾਸਤੇ ਕਿਸਾਨ 5 ਤਰੀਕ ਤੋਂ ਲਗਾਤਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਕੋਲ ਧਰਨਾ ਲਾ ਕੇ ਬੈਠੇ ਸੀ। ਅੱਜ ਕਿਸਾਨਾਂ ਨੇ ਦੂਜੀ ਵਾਰ ਫਿਰ ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਉ ਕਰਕੇ ਕੋਠੀ ਦੇ ਗੇਟ ਦੇ ਮੂਹਰੇ ਪੱਕਾ ਧਰਨਾ ਲਾ ਕੇ ਆਪਣੀ ਸਟੇਜ ਲਾ ਦਿੱਤੀ ਕਿਸਾਨ ਆਗੂਆਂ ਨੇ ਆਖਿਆ ਕਿ ਪੰਜ ਜ਼ਿਲਿਆਂ ਦੇ ਕਿਸਾਨ, ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੇ ਮੁਆਵਜ਼ੇ ਲਈ ਵਿੱਤ ਮੰਤਰੀ ਦੀ ਕੋਠੀ ਦੇ ਕੋਲ ਧਰਨਾ ਲਾ ਕੇ ਬੈਠੇ ਸੀ।
ਪ੍ਰਸ਼ਾਸਨ ਨਾਲ ਕੱਲ ਸਾਰਾ ਦਿਨ ਕਿਸਾਨਾਂ ਦੀ ਮੀਟਿੰਗ ਚੱਲਦੀ ਰਹੀ ਪਰ ਮੀਟਿੰਗ ਬੇਸਿੱਟਾ ਨਿਕਲੀ। ਉਸ ਤੋਂ ਬਾਅਦ ਕਿਸਾਨਾਂ ਨੂੰ ਸ਼ਨੀਵਾਰ ਦੀ ਮੀਟਿੰਗ ਚੰਡੀਗੜ੍ਹ ਕਰਵਾਉਣ ਦਾ, ਭਰੋਸਾ ਦਵਾਇਆ ਗਿਆ ਉਹ ਵੀ ਰੱਦ ਹੋ ਗਈ। ਕਿਸਾਨਾਂ ਨੇ ਆਖਿਆ ਕਿ ਸਰਕਾਰ 60000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਨਹੀਂ ਉਦੋਂ ਤੱਕ ਕੋਠੀ ਦਾ ਘਿਰਾਓ ਜਾਰੀ ਰਹੇਗਾ ਪਿੰਡਾਂ ਵਿਚ ਜਾ ਕੇ , ਨੁੱਕੜ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਜਾਏਗਾ। ਜਦੋਂ ਤਕ ਸਾਡੀਆਂ ਮੰਗਾਂ ਨਹੀਂ ਮੰਨੀ ਜਾਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ।
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਦੂਜੇ ਪਾਸੇ ਪ੍ਰਸ਼ਾਸ਼ਨ ਦਾ ਕਹਿਣਾ ਹੈ ਕੀ ਉੱਚ ਅਧਿਕਾਰੀਆਂ ਤੋਂ 13 ਤਰੀਕ ਨੂੰ 12 ਵਜੇ ਮੀਟਿੰਗ ਦਾ ਸਮਾਂ ਮਿਲਿਆ ਹੈ ਉਹਨਾਂ ਦੀ ਚੰਡੀਗੜ੍ਹ ਮੀਟਿੰਗ ਕਰਵਾ ਜਾਊਗੀ।