ਰਾਤ ਘਰ ਵਿੱਚ ਸੁੱਤੀ ਪਈ 16 ਸਾਲਾਂ ਨਾਬਾਲਗ ਲੜਕੀ ਨੂੰ ਬੇਹੋਸ਼ ਕਰ ਕੇ ਦੋ ਮੁੰਡੇ ਘਰੋਂ ਚੁੱਕ ਕੇ ਲੈ ਗਏ। ਕੁੜੀ ਰਸਤੇ ਵਿੱਚ ਹੀ ਹੋਸ਼ ਵਿਚ ਆ ਗਈ ਤਾਂ ਉਸ ਨੇ ਰੌਲਾ ਪਾਇਆ। ਕੁੜੀ ਅਨੁਸਾਰ ਉਹਨਾਂ ਵਿਚੋਂ ਇੱਕ ਮੁੰਡਾ ਤਾਂ ਤੁਰ ਗਿਆ ਪਰ ਦੂਜੇ ਨੇ ਉਸ ਨੂੰ ਘਰ ਛੱਡਣ ਦੇ ਬਹਾਨੇ ਰਸਤੇ ਵਿਚ ਜ਼ਬਰ-ਜਿਨਾਹ ਕੀਤਾ। ਮਾਮਲਾ ਹੈ ਕਾਦੀਆਂ ਦੇ ਨਜ਼ਦੀਕੀ ਪਿੰਡ ਦਾ ਹੈ। ਕੁੜੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲੀਸ ਵੱਲੋਂ ਨਾਕੇ ਦੌਰਾਨ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਪਿੰਡ ਦੇ ਸਰਪੰਚ ਨੂੰ ਬੁਲਾ ਕੇ ਲੜਕੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਕਿ ਘਰ ਆ ਕੇ ਲੜਕੀ ਨੇ ਆਪਣੀ ਸਾਰੀ ਕਹਾਣੀ ਆਪਣੇ ਮਾਤਾ ਪਿਤਾ ਨੂੰ ਦੱਸੀ।
ਲੜਕੀ ਦੇ ਮਾਤਾ-ਪਿਤਾ ਨੇ ਦਸਿਆ ਕਿ ਸਵੇਰੇ ਉਨ੍ਹਾਂ ਦੀ ਲੜਕੀ ਮੰਜੇ ਤੇ ਨਹੀਂ ਸੀ ਤਾਂ ਉਹ ਉਸਨੂੰ ਚਰਚ ਵਿਚ ਲੱਭਣ ਗਏ ਪਰ ਥੋੜ੍ਹੀ ਦੇਰ ਬਾਅਦ ਹੀ ਸਰਪੰਚ ਦਾ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਨੂੰ ਦੈ ਮੁੰਡੇ ਚੁੱਕ ਕੇ ਲੈ ਗਏ ਸਨ। ਲੜਕੀ ਤੇ ਮਾਤਾ ਪਿਤਾ ਅਤੇ ਸਰਪੰਚ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਕਾਦੀਆਂ ਥਾਣਾ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਤਿੱਨ ਸੌ ਚਹੱਤਰ ਪੰਜ ਸੌ ਛੇ ਧਾਰਾ ਲਗਾ ਦੇ ਮੁਕੱਦਮਾ ਦਰਜ ਕਰ ਲਿਆ ਗਿਆ ਹੈਂ।